ਚੰਡੀਗੜ੍ਹ : ਹਰਿਆਣਾ ’ਚ ਜਨਨਾਇਕ ਜਨਤਾ ਪਾਰਟੀ (ਜੇ ਜੇ ਪੀ) ਨੂੰ ਵੱਡਾ ਝਟਕਾ ਦਿੰਦਿਆਂ ਇਸ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ ਕਿਹਾ ਕਿ ਉਹ ਇਕ-ਦੋ ਦਿਨਾਂ ਵਿਚ ਕੌਮੀ ਪ੍ਰਧਾਨ ਅਜੈ ਚੌਟਾਲਾ ਨੂੰ ਅਸਤੀਫਾ ਸੌਂਪ ਦੇਣਗੇ। ਉਨ੍ਹਾ ਦੇ ਕਾਂਗਰਸ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। 2018 ’ਚ ਜੇ ਜੇ ਪੀ ਦੇ ਗਠਨ ਤੋਂ ਬਾਅਦ ਨਿਸ਼ਾਨ ਸਿੰਘ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਕਿਸ਼ਤੀ ਪਲਟਣ ਨਾਲ 90 ਤੋਂ ਵੱਧ ਮੌਤਾਂ
ਹਰਾਰੇ : ਮੋਜ਼ੰਬੀਕ ਦੇ ਉੱਤਰੀ ਤੱਟ ਨੇੜੇ ਕਿਸ਼ਤੀ ਡੁੱਬਣ ਨਾਲ ਬੱਚਿਆਂ ਸਮੇਤ 90 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ। ਕਿਸ਼ਤੀ ’ਚ 130 ਵਿਅਕਤੀ ਸਵਾਰ ਸਨ ਅਤੇ ਡੁੱਬਣ ਵਾਲਿਆਂ ਵਿੱਚੋਂ ਬਹੁਤੇ ਬੱਚੇ ਹਨ। ਕਿਸ਼ਤੀ ਦੇਸ਼ ਦੇ ਉੱਤਰ ’ਚ ਨਾਮਪੁਲਾ ਸੂਬੇ ’ਚ ਲੁੰਗਾ ਅਤੇ ਮੋਜ਼ੰਬੀਕ ਦੇ ਟਾਪੂ ਦੇ ਵਿਚਕਾਰ ਪਲਟੀ। ਖਬਰਾਂ ਨੇ ਨਾਮਪੁਲਾ ’ਚ ਹੈਜ਼ਾ ਫੈਲਣ ਦੀ ਅਫਵਾਹ ਕਾਰਨ ਲੋਕ ਘਬਰਾ ਗਏ ਅਤੇ ਕਿਸ਼ਤੀ ’ਚ ਸਵਾਰ ਹੋ ਕੇ ਇਲਾਕੇ ’ਚੋਂ ਭੱਜਣ ਲੱਗੇ।
ਸਿਮਰਨਜੀਤ ਸਿੰਘ ਮਾਨ ਨੇ ਤਿੰਨ ਉਮੀਦਵਾਰ ਐਲਾਨੇ
ਸੰਗਰੂਰ : ਸ਼ੋ੍ਰਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੋਮਵਾਰ ਲੋਕ ਸਭਾ ਲਈ ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ। ਅੰਮਿ੍ਰਤਸਰ ਤੋਂ ਈਮਾਨ ਸਿੰਘ ਮਾਨ, ਖਡੂਰ ਸਾਹਿਬ ਤੋਂ ਹਰਪਾਲ ਸਿੰਘ ਬਲੇਰ ਅਤੇ ਫਿਰੋਜ਼ਪੁਰ ਤੋਂ ਭੁਪਿੰਦਰ ਸਿੰਘ ਭੁੱਲਰ ਲੜਨਗੇ।




