ਮੋਦੀ ਫਿਰ ਪ੍ਰਧਾਨ ਮੰਤਰੀ ਬਣੇ ਤਾਂ ਮਨੀਪੁਰ ਵਰਗੇ ਹਾਲਾਤ ਬਣ ਜਾਣਗੇ : ਪਰਕਲਾ

0
234

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਤੇ ਉੱਘੇ ਅਰਥ ਸ਼ਾਸਤਰੀ ਪਰਕਲਾ ਪ੍ਰਭਾਕਰ ਨੇ ਕਿਹਾ ਹੈ ਕਿ ਜੇ ਭਾਜਪਾ ਫਿਰ ਸੱਤਾ ਵਿਚ ਆਉਦੀ ਹੈ ਤਾਂ ਭਾਰਤ ਦਾ ਸੰਵਿਧਾਨ ਬਦਲ ਦੇਵੇਗੀ। ‘ਭਾਰਤ ਕਾ ਨਕਸ਼ਾ ਬਦਲ ਜਾਏਗਾ ਔਰ ਆਪ ਇਸਕੋ ਪਹਿਚਾਨ ਭੀ ਨਹੀਂ ਸਕੋਗੇ।’
ਉਨ੍ਹਾ ਇਕ ਟੀ ਵੀ ਨਾਲ ਇੰਟਰਵਿਊ ਵਿਚ ਕਿਹਾ ਕਿ ਮੋਦੀ ਖੁਦ ਲਾਲ ਕਿਲੇ੍ਹ ਤੋਂ ਨਫਰਤੀ ਤਕਰੀਰ ਕਰਨਗੇ ਅਤੇ ਲੱਦਾਖ ਤੇ ਮਨੀਪੁਰ ਵਰਗੀ ਸਥਿਤੀ ਪੂਰੇ ਦੇਸ਼ ਵਿਚ ਬਣ ਜਾਵੇਗੀ। ਨਰਿੰਦਰ ਮੋਦੀ ਦੇ ਫਿਰ ਪ੍ਰਧਾਨ ਮੰਤਰੀ ਬਣਨ ’ਤੇ ਅੱਗੇ ਤੋਂ ਚੋਣਾਂ ਨਹੀਂ ਹੋਣਗੀਆਂ।
ਮੋਦੀ ਤੇ ਭਾਜਪਾ ਆਗੂਆਂ ਦੀਆਂ ‘ਜਿਸਕੋ ਪਾਕਿਸਤਾਨ ਜਾਨੇ ਕਾ ਹੈ ਜਾਨੇ ਦੋ’ ਵਰਗੀਆਂ ਤਕਰੀਰਾਂ ਦਾ ਹਵਾਲਾ ਦਿੰਦਿਆਂ ਉਨ੍ਹਾ ਖਬਰਦਾਰ ਕੀਤਾ ਕਿ ਇਹ ਤਕਰੀਰਾਂ ਹੁਣ ਲਾਲ ਕਿਲੇ੍ਹ ਤੋਂ ਕੀਤੀਆਂ ਜਾਣਗੀਆਂ। ਮੋਦੀ ਖੁਦ ਲਾਲ ਕਿਲੇ੍ਹ ਤੋਂ ਨਫਰਤੀ ਤਕਰੀਰ ਕਰਨਗੇ, ਕਿਸੇ ਲੁਕ-ਲੁਕਾ ਤੋਂ ਬਿਨਾਂ। ਨਫਰਤੀ ਤਕਰੀਰਾਂ ‘ਖੁੱਲ੍ਹਾ ਖੇਲ’ ਹੋਣਗੀਆਂ। ਜੇ ਮੋਦੀ ਫਿਰ ਪ੍ਰਧਾਨ ਮੰਤਰੀ ਬਣੇ ਤਾਂ ਮਨੀਪੁਰ ਵਿਚ ਕੁੱਕੀ ਤੇ ਮੈਤੇਈ ਭਾਈਚਾਰਿਆਂ ਵਿਚਾਲੇ ਹੋਏ ਟਕਰਾਅ ਵਰਗਾ ਟਕਰਾਅ ਸਾਰੇ ਦੇਸ਼ ਵਿਚ ਆਮ ਗੱਲ ਹੋ ਜਾਵੇਗੀ।
ਇਸ ਤੋਂ ਪਹਿਲਾਂ ਉਨ੍ਹਾ ਮਾਰਚ ਵਿਚ ਇਕ ਟੀ ਵੀ ਚੈਨਲ ਨਾਲ ਇੰਟਰਵਿਊ ਵਿਚ ਕਿਹਾ ਸੀ ਕਿ ਚੋਣ ਬਾਂਡ ਭਾਰਤ ਦਾ ਹੀ ਸਭ ਤੋਂ ਵੱਡਾ ਘੁਟਾਲਾ ਨਹੀਂ, ਸਗੋੋਂ ਦੁਨੀਆ ਦਾ ਸਭ ਤੋਂ ਵੱਡਾ ਘੁਟਾਲਾ ਹੈ। ਚੋਣ ਬਾਂਡਾਂ ਤੋਂ ਬਾਅਦ ਕੁਰੱਪਸ਼ਨ ਜਨਤਕ ਬਣ ਗਈ ਹੈ ਤੇ ਲੋਕ ਸਭਾ ਚੋਣਾਂ ਵਿਚ ਲੜਾਈ ਦੋ ਗਠਜੋੜਾਂ ਵਿਚਾਲੇ ਨਹੀਂ, ਸਗੋਂ ਭਾਜਪਾ ਤੇ ਭਾਰਤ ਦੇ ਲੋਕਾਂ ਵਿਚਾਲੇ ਹੈ।

LEAVE A REPLY

Please enter your comment!
Please enter your name here