16.2 C
Jalandhar
Monday, December 23, 2024
spot_img

ਯੂ ਪੀ ਦੀਆਂ ਦੋ ਕੁੜੀਆਂ ਦੇ 500 ਵਿੱਚੋਂ 500 ਨੰਬਰ

ਨਵੀਂ ਦਿੱਲੀ : ਸੀ ਬੀ ਐੱਸ ਈ ਨੇ ਸ਼ੁੱਕਰਵਾਰ 12ਵੀਂ ਤੇ 10ਵੀਂ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ | ਬਾਰ੍ਹਵੀਂ ਵਿਚ 92.71 ਫੀਸਦੀ ਵਿਦਿਆਰਥੀ ਪਾਸ ਹੋਏ ਹਨ, ਜਦ ਕਿ ਪਿਛਲੇ ਸਾਲ 99.37 ਪਾਸ ਹੋਏ ਸਨ | ਕੁੜੀਆਂ ਨੇ ਮੁੰਡਿਆਂ ਨਾਲੋਂ 3.29 ਫੀਸਦੀ ਵਧੀਆ ਪ੍ਰਦਰਸ਼ਨ ਕੀਤਾ ਹੈ | 33 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ 95 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ, ਜਦਕਿ 1.34 ਲੱਖ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ | ਯੂ ਪੀ ਦੇ ਬੁਲੰਦ ਸ਼ਹਿਰ ਦੇ ਦਿੱਲੀ ਪਬਲਿਕ ਸਕੂਲ ਦੀ ਤਾਨੀਆ ਸਿੰਘ ਨੇ 500 ਵਿੱਚੋਂ 500 ਅੰਕ ਹਾਸਲ ਕੀਤੇ | ਉਹ ਗੈ੍ਰਜੂਏਸ਼ਨ ਵਿਚ ਹਿਸਟਰੀ ਆਨਰਜ਼ ਲੈ ਕੇ ਆਈ ਏ ਐੱਸ ਅਫਸਰ ਬਣਨਾ ਚਾਹੁੰਦੀ ਹੈ | ਯੂ ਪੀ ਦੇ ਨੋਇਡਾ ਦੀ ਯੁਵਾਕਸ਼ੀ ਵਿਗ ਨੇ ਵੀ 500 ਵਿੱਚੋਂ 500 ਅੰਕ ਹਾਸਲ ਕੀਤੇ ਹਨ | ਟਰਾਂਸਜੈਂਡਰ ਵਿਦਿਆਰਥੀਆਂ ਦਾ ਪਾਸ ਫੀਸਦ 100 ਫੀਸਦੀ ਰਿਹਾ ਹੈ | 10ਵੀਂ ਵਿਚ 94 ਫੀਸਦੀ ਵਿਦਿਆਰਥੀ ਪਾਸ ਹੋਏ ਹਨ ਤੇ ਕੁੜੀਆਂ ਨੇ ਮੁੰਡਿਆਂ ਨਾਲੋਂ 1.41 ਫੀਸਦੀ ਵਧੀਆ ਪ੍ਰਦਰਸ਼ਨ ਕੀਤਾ ਹੈ | 95.21 ਫੀਸਦੀ ਕੁੜੀਆਂ ਅਤੇ 93.80 ਫੀਸਦੀ ਮੁੰਡਿਆਂ ਨੇ ਪ੍ਰੀਖਿਆ ਪਾਸ ਕੀਤੀ ਹੈ |

Related Articles

LEAVE A REPLY

Please enter your comment!
Please enter your name here

Latest Articles