ਫਰੀਦਕੋਟ : ਕਰੀਬ ਮਹੀਨਾ ਪਹਿਲਾਂ ਇੱਥੋਂ ਦੀ ਭਾਨ ਸਿੰਘ ਕਾਲੋਨੀ ‘ਚੋਂ ਅਚਾਨਕ ਲਾਪਤਾ ਹੋਏ ਪਰਵਾਰ ਦੀਆਂ ਲਾਸ਼ਾਂ ਫਰੀਦਕੋਟ ‘ਚੋਂ ਲੰਘਦੀ ਸਰਹਿੰਦ ਫੀਡਰ ਵਿੱਚੋਂ ਮਿਲ ਗਈਆਂ ਹਨ | ਭਰਮਜੀਤ ਸਿੰਘ, ਉਸ ਦੀ ਪਤਨੀ, 13 ਸਾਲ ਦੀ ਬੇਟੀ ਤੇ 11 ਸਾਲ ਦਾ ਬੇਟਾ ਕਾਰ ਵਿਚ ਮਹੀਨਾ ਪਹਿਲਾਂ ਘੁੰਮਣ ਗਏ ਸਨ, ਪਰ ਉਹ ਵਾਪਸ ਨਹੀਂ ਆਏ, ਜਿਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ | ਵੀਰਵਾਰ ਸਰਹਿੰਦ ਫੀਡਰ ਦਾ ਪਾਣੀ ਬਾਰਸ਼ਾਂ ਕਰਕੇ ਬੰਦ ਕੀਤਾ ਗਿਆ ਅਤੇ ਸ਼ੁੱਕਰਵਾਰ ਪਾਣੀ ਘਟਣ ਤੋਂ ਬਾਅਦ ਸ਼ਹਿਰ ਦੇ ਨਜ਼ਦੀਕ ਨਹਿਰ ਵਿੱਚੋਂ ਕਾਰ ਮਿਲੀ | ਪੁਲਸ ਨੇ ਲਾਸ਼ਾਂ ਦੀ ਸ਼ਨਾਖਤ ਹੋਣ ਦੀ ਪੁਸ਼ਟੀ ਨਹੀਂ ਕੀਤੀ, ਪਰ ਪਰਵਾਰਕ ਮੈਂਬਰਾਂ ਅਨੁਸਾਰ ਇਹ ਉਹੀ ਪਰਵਾਰ ਹੈ, ਜੋ ਮਹੀਨਾ ਪਹਿਲਾਂ ਗੁੰਮ ਹੋਇਆ ਸੀ | ਕਾਰ ਦੀ ਵੀ ਸ਼ਨਾਖਤ ਕਰ ਲਈ ਗਈ ਹੈ |