ਇਸਲਾਮਾਬਾਦ : ਅਫਗਾਨਿਸਤਾਨ ’ਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਕਾਰਨ ਤਿੰਨ ਦਿਨਾਂ ’ਚ 33 ਵਿਅਕਤੀਆਂ ਦੀ ਮੌਤ ਹੋ ਗਈ ਹੈ। ਰਾਜਧਾਨੀ ਕਾਬੁਲ ਅਤੇ ਕਈ ਸੂਬਿਆਂ ’ਚ ਅਚਾਨਕ ਹੜ੍ਹ ਆ ਗਏ। ਹੜ੍ਹ ਕਾਰਨ 600 ਤੋਂ ਵੱਧ ਘਰ ਤਬਾਹ ਹੋ ਗਏ ਜਾਂ ਨੁਕਸਾਨੇ ਗਏ ਹਨ, ਜਦਕਿ 200 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਗਈ ਹੈ। 800 ਹੈਕਟੇਅਰ ਖੇਤੀ ਤਬਾਹ ਹੋ ਗਈ ਤੇ 85 ਕਿਲੋਮੀਟਰ ਸੜਕਾਂ ਨੂੰ ਨੁਕਸਾਨ ਪੁੱਜਿਆ ਹੈ।





