ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਹੈ | ਕੇਜਰੀਵਾਲ ਸਰਕਾਰ ਕਮਿਊਨੀਕੇਸ਼ਨ ਸਕਿੱਲ ‘ਚ ਕਮਜ਼ੋਰ ਨੌਜਵਾਨਾਂ ਨੂੰ ਇੰਗਲਿਸ਼ ਸਪੀਕਿੰਗ ਕੋਰਸ ਕਰਾਏਗੀ | ਕੇਜਰੀਵਾਲ ਨੇ ਕਿਹਾ ਕਿ ਅਸੀਂ ਮੈਕਸਮਿਲਨ ਅਤੇ ਵਰਡਜ਼ ਵਰਥ ਨਾਲ ਸਮਝੌਤਾ ਕਰ ਰਹੇ ਹਾਂ ਅਤੇ ਕੈਂਬਿ੍ਜ਼ ਯੂਨੀਵਰਸਿਟੀ ਪੂਰੇ ਕੋਰਸ ਦਾ ਮੁਲਾਂਕਣ ਕਰੇਗੀ | ਕੇਜਰੀਵਾਲ ਨੇ ਕਿਹਾ, ਅਸੀਂ ਉਨ੍ਹਾਂ ਨੌਜਵਾਨਾਂ ਲਈ ‘ਸਪੋਕਨ ਇੰਗਲਿਸ਼’ ਪ੍ਰੋਗਰਾਮ ਕਰ ਰਹੇ ਹਾਂ, ਜਿਨ੍ਹਾਂ ਕੋਲ ਕਮਿਊਨੇਕਸ਼ਨ ਸਕਿੱਲ ਦੀ ਘਾਟ ਹੈ | ਇਹ ਕੋਰਸ ਪਰਸਨੈਲਿਟੀ ਡਿਵੈੱਲਪਮੈਂਟ ‘ਚ ਮਦਦ ਕਰੇਗਾ ਅਤੇ ਇਸ ਨਾਲ ਵਿਦਿਆਰਥੀ ਦੀ ਨੌਕਰੀ ਦੀਆਂ ਸੰਭਨਾਵਨਾ ਵਧਣਗੀਆਂ | ਪਹਿਲੇ ਗੇੜ ‘ਚ ਦਿੱਲੀ ਦੇ 50 ਕੇਂਦਰਾਂ ‘ਚ ਇੱਕ ਸਾਲ ‘ਚ 1 ਲੱਖ ਵਿਦਿਆਰਥੀਆਂ ਨੂੰ ਟੇ੍ਰਨਿੰਗ ਦਿੱਤੀ ਜਾਵੇਗੀ | ਇਸ ਤੋਂ ਬਾਅਦ ਇਸ ਦਾ ਵਿਸਥਾਰ ਕੀਤਾ ਜਾਵੇਗਾ | 3 ਤੋਂ 4 ਮਹੀਨਿਆਂ ‘ਚ ਇਸ ਕੋਰਸ ਵਿੱਚ 18 ਤੋਂ 35 ਸਾਲ ਦੇ ਨੌਜਵਾਨ ਦਾਖ਼ਲਾ ਲੈ ਸਕਦੇ ਹਨ | ਇਹ ਟਰੇਨਿੰਗ ਪੂਰੀ ਤਰ੍ਹਾਂ ਨਾਲ ਫਰੀ ਹੋਵੇਗੀ | ਹਾਲਾਂਕਿ ਇਸ ਲਈ 950 ਰੁਪਏ ਸਕਿਉਰਿਟੀ ਡਿਪਾਜ਼ਿਟ ਦੇ ਤੌਰ ‘ਤੇ ਲਏ ਜਾਣਗੇ, ਜੋ ਕੋਰਸ ਖ਼ਤਮ ਹੋਣ ਤੋਂ ਬਾਅਦ ਵਾਪਸ ਕਰ ਦਿੱਤੇ ਜਾਣਗੇ |