ਰੇਗਿਸਤਾਨ ’ਚ ਜਲਥਲ

0
162

ਦੁਬਈ : ਸੰਯੁਕਤ ਅਰਬ ਅਮੀਰਾਤ (ਯੂ ਏ ਈ) ਅਤੇ ਇਸ ਦੇ ਗੁਆਂਢੀ ਦੇਸ਼ਾਂ ’ਚ ਮੰਗਲਵਾਰ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ। ਯੂ ਏ ਈ ਦੇ ਮੁੱਖ ਹਾਈਵੇਅ ਦੇ ਕੁਝ ਹਿੱਸੇ ਪੂਰੀ ਤਰ੍ਹਾਂ ਨਾਲ ਪਾਣੀ ਨਾਲ ਭਰ ਗਏ ਅਤੇ ਸੜਕਾਂ ’ਤੇ ਖੜ੍ਹੇ ਵਾਹਨ ਡੁੱਬ ਗਏ। ਹਵਾਈ ਅੱਡੇ ’ਤੇ ਪਾਣੀ ਭਰ ਗਿਆ। ਪ੍ਰਸ਼ਾਸਨ ਨੂੰ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਅਪੀਲ ਕਰਨੀ ਪਈ। ਸਕੂਲਾਂ ਨੇ ਆਨਲਾਈਨ ਕਲਾਸਾਂ ਚਲਾਈਆਂ। ਸਰਕਾਰੀ ਕਰਮਚਾਰੀਆਂ ਨੂੰ ਵੀ ਘਰੋਂ ਕੰਮ ਕਰਨ ਲਈ ਕਿਹਾ ਗਿਆ। ਦੁਬਈ ਇੰਟਰਨੈਸ਼ਨਲ ਏਅਰਪੋਰਟ ’ਤੇ ਉਡਾਣਾਂ ਨੂੰ ਅੱਧਾ ਘੰਟਾ ਰੋਕਣਾ ਪਿਆ। ਦੁਬਈ ’ਚ ਲੋਕ ਆਪਣੇ ਘਰਾਂ ਦੇ ਬਾਹਰ ਕਿਸ਼ਤੀਆਂ ਦੀ ਮਦਦ ਲੈਂਦੇ ਦੇਖੇ ਗਏ। ਮਾਹਰਾਂ ਦਾ ਕਹਿਣਾ ਹੈ ਕਿ ਡੇਢ ਸਾਲ ਦਾ ਮੀਂਹ ਇਕ ਦਿਨ ਵਿਚ ਪੈ ਗਿਆ। ਉਨ੍ਹਾਂ ਇਸ ਲਈ ਗਲੋਬਲ ਵਾਰਮਿੰਗ ਦਾ ਨਤੀਜਾ ਦੱਸਿਆ ਹੈ। ਕੁਝ ਨੇ ਕਿਹਾ ਹੈ ਕਿ ਦੁਬਈ ਮਸਨੂਈ ਮੀਂਹ ਪੁਆਉਦਾ ਹੈ ਤੇ ਪਿੱਛੇ ਜਿਹੇ ਤੋਂ ਉਹ ਬੱਦਲ ਬਣਾ ਰਿਹਾ ਸੀ ਤੇ ਉਹ ਕੁਝ ਜ਼ਿਆਦਾ ਹੀ ਬਣ ਗਏ।

LEAVE A REPLY

Please enter your comment!
Please enter your name here