ਮੁੰਬਈ : ਐਲਗਾਰ ਪ੍ਰੀਸ਼ਦ-ਮਾਓਵਾਦੀ ਲਿੰਕ ਕੇਸ ਵਿਚ ਮੁਲਜ਼ਮ ਤੇ ਨਾਗਪੁਰ ਯੂਨੀਵਰਸਿਟੀ ਦੀ ਸਾਬਕਾ ਪ੍ਰੋਫੈਸਰ ਸ਼ੋਮਾ ਸੇਨ ਜ਼ਮਾਨਤ ਤੋਂ ਬਾਅਦ ਬੁੱਧਵਾਰ ਇੱਥੋਂ ਦੀ ਬਾਇਕੁਲਾ ਜੇਲ੍ਹ ਤੋਂ ਬਾਹਰ ਆ ਗਈ। ਸੁਪਰੀਮ ਕੋਰਟ ਨੇ 2018 ਦੇ ਕੇਸ ਵਿਚ ਉਸ ਦੀ ਪੰਜ ਅਪ੍ਰੈਲ ਨੂੰ ਜ਼ਮਾਨਤ ਮਨਜ਼ੂਰ ਕੀਤੀ ਸੀ। 31 ਦਸੰਬਰ 2017 ਨੂੰ ਪੁਣੇ ਕੋਲ ਐਲਗਾਰ ਪ੍ਰੀਸ਼ਦ ਦੇ ਇਕੱਠ ਦੇ ਸੰਬੰਧ ਵਿਚ ਉਸ ਨੂੰ 15 ਹੋਰ ਸਮਾਜੀ ਕਾਰਕੁਨਾਂ ਤੇ ਅਕਾਦੀਮਿਸ਼ਨਾਂ ਨਾਲ ਗਿ੍ਰਫਤਾਰ ਕੀਤਾ ਗਿਆ ਸੀ। ਪੁਣੇ ਪੁਲਸ ਨੇ ਦੋਸ਼ ਲਾਇਆ ਸੀ ਕਿ ਇਹ ਇਕੱਠ ਮਾਓਵਾਦੀਆਂ ਦੀ ਹਮਾਇਤ ਨਾਲ ਕੀਤਾ ਗਿਆ ਤੇ ਇੱਥੇ ਕੀਤੀਆਂ ਗਈਆਂ ਭੜਕਾਊ ਤਕਰੀਰਾਂ ਤੋਂ ਬਾਅਦ ਅਗਲੇ ਦਿਨ ਨੇੜੇ ਪੈਂਦੀ ਭੀਮਾ ਕੋਰੇਗਾਓਂ ਜੰਗੀ ਯਾਦਗਾਰ ਵਿਖੇ ਜਾਤੀਵਾਦੀ ਹਿੰਸਾ ਭੜਕੀ।



