ਪਹਿਲੇ ਗੇੜ ਦਾ ਰੌਲਾ-ਗੌਲਾ ਖਤਮ, ਪੋਲਿੰਗ ਭਲਕੇ

0
249

ਨਵੀਂ ਦਿੱਲੀ : ਲੋਕ ਸਭਾ ਚੋਣਾਂ ਲਈ ਸ਼ੁੱਕਰਵਾਰ ਹੋਣ ਵਾਲੀ ਪਹਿਲੇ ਗੇੜ ਦੀ ਪੋਲਿੰਗ ਲਈ ਚੋਣ ਪ੍ਰਚਾਰ ਦਾ ਰੌਲਾ-ਗੌਲਾ ਬੁੱਧਵਾਰ ਸ਼ਾਮ ਬੰਦ ਹੋ ਗਿਆ। ਪਹਿਲੇ ਗੇੜ ਵਿਚ 21 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ਲਈ ਪੋਲਿੰਗ ਹੋਵੇਗੀ। ਅਰੁਣਾਚਲ ਤੇ ਸਿੱਕਮ ਅਸੰਬਲੀ ਲਈ ਵੀ 19 ਅਪ੍ਰੈਲ ਨੂੰ ਵੋਟਾਂ ਪੈਣਗੀਆਂ। ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ’ਤੇ ਪਹਿਲੇ ਗੇੜ ਵਿਚ ਹੀ ਵੋਟਿੰਗ ਹੋ ਜਾਣੀ ਹੈ। ਇਸੇ ਤਰ੍ਹਾਂ ਅਰੁਣਾਚਲ ਤੇ ਮੇਘਾਲਿਆ ’ਚ ਵੀ ਦੋ-ਦੋ ਸੀਟਾਂ ਦਾ ਕੰਮ ਨਿਬੜ ਜਾਣਾ ਹੈ। ਆਸਾਮ ਵਿਚ 5, ਬਿਹਾਰ ’ਚ 4, ਛੱਤੀਸਗੜ੍ਹ ’ਚ ਇੱਕ (ਬਸਤਰ), ਮੱਧ ਪ੍ਰਦੇਸ਼ ’ਚ 6, ਮਹਾਰਾਸ਼ਟਰ ਵਿਚ 5, ਮਨੀਪੁਰ ਵਿਚ 2, ਮਿਜ਼ੋਰਮ, ਨਾਗਾਲੈਂਡ, ਪੁਡੂਚੇਰੀ, ਸਿੱਕਮ, ਅੰਡੇਮਾਨ-ਨਿਕੋਬਾਰ ਤੇ ਲਕਸ਼ਦੀਪ ’ਚ ਇੱਕ-ਇੱਕ, ਰਾਜਸਥਾਨ ’ਚ 12, ਯੂ ਪੀ ’ਚ 8, ਪੱਛਮੀ ਬੰਗਾਲ ’ਚ 3, ਤਿ੍ਰਪੁਰਾ ਵਿਚ ਇੱਕ ਸੀਟ ਲਈ ਪੋਲਿੰਗ ਹੋਵੇਗੀ। ਊਧਮਪੁਰ ਹਲਕੇ ਵਿਚ ਵੀ ਸ਼ੁੱਕਰਵਾਰ ਨੂੰ ਪੋਲਿੰਗ ਹੋ ਰਹੀ ਹੈ। ਇਸ ਪੋਲਿੰਗ ਵਿਚ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ, ਉਨ੍ਹਾਂ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ (ਨਾਗਪੁਰ), ਜਿਤਿਨ ਪ੍ਰਸਾਦ (ਪੀਲੀਭੀਤ), ਇਮਰਾਨ ਮਸੂਦ (ਸਹਾਰਨਪੁਰ), ਕਮਲ ਨਾਥ ਦਾ ਬੇਟਾ ਨਕੁਲ ਨਾਥ (ਛਿੰਦਵਾੜਾ) ਤੇ ਕੇਂਦਰੀ ਮੰਤਰੀ ਡਾ. ਜਤਿੰਦਰ ਸਿੰਘ (ਊਧਮਪੁਰ) ਸ਼ਾਮਲ ਹਨ।

LEAVE A REPLY

Please enter your comment!
Please enter your name here