ਪਿ੍ਰਅੰਕਾ ਦੇ ਰੋਡ ਸ਼ੋਅ ’ਚ ਰਾਜਪੂਤਾਂ ਦੀ ਵੱਡੀ ਸ਼ਮੂਲੀਅਤ

0
152

ਸਹਾਰਨਪੁਰ : ਪਿ੍ਰਅੰਕਾ ਗਾਂਧੀ ਦੀ ਮੌਜੂਦਗੀ ਵਿਚ ਬੁੱਧਵਾਰ ਸਹਾਰਨਪੁਰ ਵਿਚ ਕਾਂਗਰਸ ਉਮੀਦਵਾਰ ਇਮਰਾਨ ਮਸੂਦ ਦੇ ਹੱਕ ਵਿਚ ਨਿਕਲੇ ਰੋਡ ਸ਼ੋਅ ਵਿਚ ਭਾਜਪਾ ਦੇ ਹਮਾਇਤੀ ਸਮਝੇ ਜਾਣ ਵਾਲੇ ਰਾਜਪੂਤ ਕੇਸਰੀ ਪੱਗਾਂ ਬੰਨ੍ਹ ਕੇ ਕਾਫੀ ਗਿਣਤੀ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਰਾਜਪੂਤ ਐਤਕੀਂ ਸਪਾ-ਕਾਂਗਰਸ ਦੇ ਗਠਜੋੜ ਦੇ ਹੱਕ ਵਿਚ ਭੁਗਤਣਗੇ। ਪਿ੍ਰਅੰਕਾ ਗਾਂਧੀ ਨੇ ਇੱਥੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਜੇ ਈ ਵੀ ਐੱਮ ਨਾਲ ਛੇੜਛਾੜ ਨਹੀਂ ਹੁੰਦੀ ਤਾਂ ਭਾਜਪਾ 180 ਤੋਂ ਵੱਧ ਸੀਟਾਂ ਹਾਸਲ ਨਹੀਂ ਕਰੇਗੀ। ਉਨ੍ਹਾ ਭਾਜਪਾ ਦੇ 400 ਤੋਂ ਵੱਧ ਸੀਟਾਂ ਹਾਸਲ ਕਰਨ ਦੇ ਦਾਅਵੇ ਦੇ ਆਧਾਰ ’ਤੇ ਸਵਾਲ ਕਰਦਿਆਂ ਕਿਹਾਉਹ ਕਿਸ ਆਧਾਰ ’ਤੇ ਕਹਿ ਰਹੇ ਹਨ ਕਿ ਉਨ੍ਹਾਂ ਨੂੰ 400 ਸੀਟਾਂ ਤੋਂ ਵੱਧ ਮਿਲਣਗੀਆਂ। ਕੀ ਉਹ ਜੋਤਿਸ਼ੀ ਹਨ? ਜਾਂ ਤਾਂ ਉਨ੍ਹਾਂ ਪਹਿਲਾਂ ਤੋਂ ਕੁਝ ਕੀਤਾ ਹੈ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਉਹ 400 ਤੋਂ ਵੱਧ ਸੀਟਾਂ ਪ੍ਰਾਪਤ ਕਰਨਗੇ, ਨਹੀਂ ਤਾਂ ਉਹ ਕਿਵੇਂ ਕਹਿ ਸਕਦੇ ਹਨ ਕਿ ਉਨ੍ਹਾਂ ਨੂੰ 400 ਸੀਟਾਂ ਮਿਲਣਗੀਆਂ। ਜੇ ਈ ਵੀ ਐੱਮ ਨਾਲ ਛੇੜਛਾੜ ਨਾ ਹੋਵੇ ਤਾਂ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਉਨ੍ਹਾਂ ਨੂੰ 180 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ।

LEAVE A REPLY

Please enter your comment!
Please enter your name here