ਮਾਇਨਿੰਗ ਖਿਲਾਫ਼ ਆਤਮ ਕਰਨ ਵਾਲੇ ਸੰਤ ਦੀ ਮੌਤ

0
361

ਜੈਪੁਰ : ਭਰਤਪੁਰ ਦੇ ਪਸੌਪਾ ਇਲਾਕੇ ‘ਚ ਚੱਲ ਰਹੀ ਗੈਰ ਕਾਨੂੰਨੀ ਮਾਇਨਿੰਗ ਨੂੰ ਲੈ ਕੇ ਧਰਨੇ ਦੌਰਾਨ ਖੁਦ ਨੂੰ ਅੱਗ ਲਾਉਣ ਵਾਲੇ ਸੰਤ ਵਿਜੈ ਦਾਸ ਦੀ ਨਵੀਂ ਦਿੱਲੀ ‘ਚ ਰਾਤ 3 ਵਜੇ ਮੌਤ ਹੋ ਗਈ | ਉਹ ਸਫਦਰਜੰਗ ਹਸਪਤਾਲ ਦੀ ਬਰਨ ਯੂਨਿਟ ‘ਚ ਦਾਖ਼ਲ ਸਨ | ਸੰਤ ਨੂੰ ਗੰਭੀਰ ਹਾਲਤ ‘ਚ ਦੋ ਦਿਨ ਪਹਿਲਾਂ ਹੀ ਜੈਪੁਰ ਤੋਂ ਸ਼ਿਫਟ ਕਰਾਇਆ ਗਿਆ ਸੀ | ਸੰਤ ਨੇ 20 ਜੁਲਾਈ ਨੂੰ ਅੱਗ ਲਾ ਲਈ ਸੀ | ਸੰਤ ਦਾ ਮਿ੍ਤਕ ਸਰੀਰ ਨਵੀਂ ਦਿੱਲੀ ਤੋਂ ਯੂ ਪੀ ਦੇ ਬਰਸਾਨਾ ਲਿਆਂਦਾ ਗਿਆ, ਜਿੱਥੇ ਉਸ ਦੀ ਇੱਕ 16 ਸਾਲ ਦੀ ਪੋਤੀ ਨੂੰ ਦਰਸ਼ਨ ਕਰਾਏ ਗਏ | ਇਸ ਤੋਂ ਬਾਅਦ ਸਸਕਾਰ ਕੀਤਾ ਗਿਆ | ਗੈਰ-ਕਾਨੂੰਨੀ ਮਾਇਨਿੰਗ ਖਿਲਾਫ਼ ਸੰਤ ਸਮਾਜ ਦਾ ਧਰਨਾ ਪ੍ਰਦਰਸ਼ਨ ਕਰੀਬ 500 ਦਿਨ ਤੋਂ ਚੱਲ ਰਿਹਾ ਸੀ | ਇੱਕ ਬਾਬਾ ਮੋਬਾਇਲ ਟਾਵਰ ‘ਤੇ ਵੀ ਜਾ ਬੈਠਾ ਸੀ | ਜਦ ਵਿਜੈ ਦਾਸ ਨੇ ਖੁਦ ਨੂੰ ਅੱਗ ਲਾ ਲਈ, ਉਦੋਂ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਅਤੇ ਸਮਝਾ ਕੇ ਅੰਦੋਲਨ ਖ਼ਤਮ ਕਰਾਇਆ |
ਸੰਤ ਵਿਜੈ ਦਾਸ ਹਰਿਆਣਾ ‘ਚ ਫਰੀਦਾਬਾਦ ਜ਼ਿਲ੍ਹੇ ਦੇ ਬਡਾਲਾ ਪਿੰਡ ਦੇ ਰਹਿਣ ਵਾਲੇ ਸਨ | ਸਾਧੂ ਬਣਨ ਤੋਂ ਪਹਿਲਾਂ ਉਸ ਦਾ ਨਾਂਅ ਮਧੂਸੂਦਨ ਸ਼ਰਮਾ ਸੀ | ਇੱਕ ਹਾਦਸੇ ‘ਚ ਉਸ ਦੇ ਬੇਟੇ ਅਤੇ ਨੂੰਹ ਦੀ ਮੌਤ ਹੋ ਗਈ ਸੀ | ਹੁਣ ਸਿਰਫ਼ ਪੋਤੀ ਰਹਿ ਗਈ ਹੈ |

LEAVE A REPLY

Please enter your comment!
Please enter your name here