ਐੱਲ ਆਈ ਸੀ ਨੇ ਲੋਕਾਂ ਨੂੰ ਕੀਤਾ ਖਬਰਦਾਰ

0
208

ਨਵੀਂ ਦਿੱਲੀ : ਭਾਰਤੀ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਨੇ ਬੁੱਧਵਾਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸੀਨੀਅਰ ਅਧਿਕਾਰੀਆਂ ਦੀਆਂ ਤਸਵੀਰਾਂ, ਕੰਪਨੀ ਦੇ ਬ੍ਰਾਂਡ ਨਾਂਅ ਅਤੇ ਲੋਗੋ ਦੀ ਦੁਰਵਰਤੋਂ ਕਰਕੇ ਧੋਖਾਧੜੀ ਵਾਲੇ ਇਸ਼ਤਿਹਾਰ ਦੇਣ ਵਾਲੇ ਕੁਝ ਲੋਕਾਂ/ ਇਕਾਈਆਂ ਖਿਲਾਫ ਲੋਕਾਂ ਨੂੰ ਸਾਵਧਾਨ ਕੀਤਾ ਹੈ।
ਨਿਗਮ ਨੇ ਆਪਣੇ ਪਾਲਿਸੀ ਧਾਰਕਾਂ ਅਤੇ ਜਨਤਾ ਨੂੰ ਸਾਵਧਾਨ ਰਹਿਣ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ’ਤੇ ਅਜਿਹੀਆਂ ਸਾਰੀਆਂ ਪੋਸਟਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ ਕਿਹਾ ਹੈ। ਉਸ ਨੇ ਜਨਤਕ ਨੋਟਿਸ ’ਚ ਕਿਹਾਸਾਡੇ ਧਿਆਨ ’ਚ ਆਇਆ ਹੈ ਕਿ ਕੁਝ ਲੋਕ ਅਤੇ ਸੰਸਥਾਵਾਂ ਸਾਡੀ ਸਹਿਮਤੀ ਤੋਂ ਬਿਨਾਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਧੋਖਾਧੜੀ ਨਾਲ ਇਸ਼ਤਿਹਾਰ ਦੇਣ ਲਈ ਸਾਡੇ ਸੀਨੀਅਰ ਅਧਿਕਾਰੀਆਂ ਜਾਂ ਸਾਬਕਾ ਅਧਿਕਾਰੀਆਂ ਦੀਆਂ ਤਸਵੀਰਾਂ, ਸਾਡੇ ਬ੍ਰਾਂਡ ਨਾਂਅ ਅਤੇ ਲੋਗੋ ਦੀ ਦੁਰਵਰਤੋਂ ਕਰ ਰਹੇ ਹਨ। ਇਸ ਤੋਂ ਆਮ ਲੋਕ ਤੇ ਪਾਲਿਸੀ ਧਾਰਕ ਸਾਵਧਾਨ ਰਹਿਣ।

LEAVE A REPLY

Please enter your comment!
Please enter your name here