ਕਰਾਚੀ ਦੀ ਮੁਟਿਆਰ ਨੂੰ ਭਾਰਤੀ ਬਜ਼ੁਰਗ ਦਾ ਦਿਲ ਲਾਇਆ

0
181

ਜਲੰਧਰ : ਪਾਕਿਸਤਾਨ ਦੀ 19 ਸਾਲਾ ਆਯਸ਼ਾ ਰਸ਼ਨ ਨੂੰ ਬੀਤੇ ਦਿਨੀਂ ਬ੍ਰੇਨ ਡੈੱਡ 69 ਸਾਲਾ ਭਾਰਤੀ ਮਰੀਜ਼ ਦਾ ਦਿਲ ਲਾਇਆ ਗਿਆ। ਮਰੀਜ਼ ਨੂੰ ਚੇਨਈ ਤੋਂ ਦਿੱਲੀ ਲਿਆਂਦਾ ਗਿਆ ਸੀ। ਆਯਸ਼ਾ ਦਿਲ ਵਿਚ ਨੁਕਸ ਕਾਰਨ 2019 ਵਿਚ ਭਾਰਤ ਆਈ ਸੀ ਤੇ ਅਦਯਾਰ ਦੇ ਮਲਾਰ ਹਸਪਤਾਲ ਦੇ ਡਾ. ਕੇ ਆਰ ਬਾਲ�ਿਸ਼ਨਨ ਨੇ ਦਿਲ ਬਦਲਣ ਦੀ ਸਲਾਹ ਦਿੱਤੀ ਸੀ। ਦਿਲ ਨਾ ਮਿਲਣ ਕਾਰਨ ਉਸਦੇ ਖੱਬੇ ਪਾਸੇ ਪੁਰਜ਼ਾ ਪਾ ਕੇ ਉਸਨੂੰ ਵਾਪਸ ਭੇਜ ਦਿੱਤਾ ਗਿਆ ਸੀ। 2023 ਵਿਚ ਉਸਦੇ ਦਿਲ ਦਾ ਸੱਜਾ ਪਾਸਾ ਵੀ ਕੰਮ ਕਰਨੋਂ ਹਟ ਗਿਆ। ਪਿਛਲੇ ਦਿਨੀਂ ਦਿਲ ਦਾ ਪ੍ਰਬੰਧ ਹੋਣ ’ਤੇ ਉਸਦਾ ਦਿਲ ਬਦਲ ਦਿੱਤਾ ਗਿਆ। ਉਸਨੇ ਕਿਹਾ ਕਿ ਉਹ ਹੁਣ ਆਸਾਨੀ ਨਾਲ ਸਾਹ ਲੈ ਸਕਦੀ ਹੈ ਅਤੇ ਕਰਾਚੀ ਵਿਚ ਪੜ੍ਹਾਈ ਪੂਰੀ ਕਰਕੇ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਹੈ।

LEAVE A REPLY

Please enter your comment!
Please enter your name here