ਜੇਲ੍ਹ ’ਚ ਕੇਜਰੀਵਾਲ ਦੀ ਜਾਸੂਸੀ : ਸੰਜੈ ਸਿੰਘ

0
156

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਤਿਹਾੜ ਜੇਲ੍ਹ ’ਚ ਮੁੱਖ ਮੰਤਰੀ ਕੇਜਰੀਵਾਲ ਦੀ ਜਾਸੂਸੀ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾ ਕਿਹਾ ਕਿ ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਨਾਲ ਜੋ ਕੁਝ ਹੋ ਰਿਹਾ ਹੈ, ਉਹ ਬੇਹੱਦ ਦੁਖਦ ਹੈ। ਪੂਰੇ ਦਿੱਲੀ ਦੇ ਲੋਕ ਡੂੰਘੇ ਸਦਮੇ ’ਚ ਹਨ। ਜੇਲ੍ਹ ਕੇਜਰੀਵਾਲ ਲਈ ਤਸੀਹੇ ਦੀ ਕੋਠੀ ਬਣ ਗਈ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੀ ਐੱਮ ਓ ਅਤੇ ਐੱਲ ਜੀ ਸਾਹਬ ਵੱਲੋਂ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਕੇਜਰੀਵਾਲ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ।

LEAVE A REPLY

Please enter your comment!
Please enter your name here