15.7 C
Jalandhar
Thursday, November 21, 2024
spot_img

ਸ਼੍ਰਬਨੀ ਬਾਸੂ ਸਨਮਾਨਤ

ਲੰਡਨ : ਕੋਲਕਾਤਾ ’ਚ ਜਨਮੀ ਇਤਿਹਾਸਕਾਰ -ਲੇਖਿਕਾ ਸ਼੍ਰਬਨੀ ਬਾਸੂ ਨੂੰ ਸਾਹਿਤ ਦੇ ਖੇਤਰ ’ਚ ਯੋਗਦਾਨ ਅਤੇ ਸਾਂਝੇ ਬਿ੍ਰਟਿਸ਼-ਭਾਰਤੀ ਇਤਿਹਾਸ ਦੇ ਅਧਿਐਨ ਲਈ ਲੰਡਨ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰੇਟ ਨਾਲ ਸਨਮਾਨਤ ਕੀਤਾ ਗਿਆ ਹੈ। ਸਭ ਤੋਂ ਵੱਧ ਵਿਕਣ ਵਾਲੀਆਂ ਜੀਵਨੀਆਂ ਸੰਬੰਧੀ ਕਿਤਾਬਾਂ ‘ਸਪਾਈ ਪਿ੍ਰੰਸੈਸ : ਦਿ ਲਾਈਫ ਆਫ ਨੂਰ ਇਨਾਇਤ ਖਾਨ’ ਅਤੇ ‘ਵਿਕਟੋਰੀਆ ਐਂਡ ਅਬਦੁਲ : ਦਿ ਟਰੂ ਸਟੋਰੀ ਆਫ ਦਿ ਕਵੀਨਜ਼ ਕਲੋਜ਼ਸਟ ਕਨਫੀਡੈਂਟ’ ਦੀ ਲੇਖਿਕਾ ਬਾਸੂ ਨੇ ਕਾਨਵੋਕੇਸ਼ਨ ਸਮਾਰੋਹ ’ਚ ‘ਡਾਕਟਰ ਆਫ ਲਿਟਰੇਚਰ’ ਦੀ ਆਨਰੇਰੀ ਡਿਗਰੀ ਪ੍ਰਾਪਤ ਕੀਤੀ।
‘ਵਿਕਟੋਰੀਆ ਐਂਡ ਅਬਦੁਲ : ਦਿ ਟਰੂ ਸਟੋਰੀ ਆਫ ਦਿ ਕਵੀਨਜ਼ ਕਲੋਜ਼ਸਟ ਕਨਫੀਡੈਂਟ’ ’ਤੇ ਫਿਲਮ ਵੀ ਬਣੀ ਸੀ, ਜੋ ਆਸਕਰ ਲਈ ਨਾਮਜ਼ਦ ਹੋਈ ਸੀ। ਬਰਤਾਨੀਆ ਦੇ ਰਾਜਾ ਚਾਰਲਸ ਦੀ ਭੈਣ ਰਾਜਕੁਮਾਰੀ ਐਨੀ ਨੇ ਯੂਨੀਵਰਸਿਟੀ ਦੇ ਚਾਂਸਲਰ ਦੇ ਤੌਰ ’ਤੇ ਬਾਸੂ ਨੂੰ ਇਹ ਡਿਗਰੀ ਪ੍ਰਦਾਨ ਕੀਤੀ।

Related Articles

LEAVE A REPLY

Please enter your comment!
Please enter your name here

Latest Articles