11.3 C
Jalandhar
Sunday, December 22, 2024
spot_img

5 ਜੀ ਸਪੈਕਟ੍ਰਮ ਦੀ ਬੋਲੀ

ਨਵੀਂ ਦਿੱਲੀ : 5 ਜੀ ਸਪੈਕਟ੍ਰਮ ਦੀ ਨਿਲਾਮੀ ਪ੍ਰਕਿਰਿਆ ਮੰਗਲਵਾਰ ਸ਼ੁਰੂ ਹੋ ਗਈ, ਜਿਸ ਵਿਚ 4.3 ਲੱਖ ਕਰੋੜ ਰੁਪਏ ਦੇ 72 ਗੀਗਾਹਰਟਜ਼ ਸਪੈਕਟ੍ਰਮ ਲਈ ਬੋਲੀ ਲਗਾਈ ਜਾਵੇਗੀ | ਸਵੇਰੇ 10 ਵਜੇ ਸ਼ੁਰੂ ਹੋਈ ਬੋਲੀ ਦੀ ਪ੍ਰਕਿਰਿਆ ਵਿਚ ਸ਼ਾਮ 6 ਵਜੇ ਤੱਕ ਬੋਲੀ ਲਗਾਈ ਜਾ ਸਕਦੀ ਸੀ | ਮੌਜੂਦਾ ਦੂਰਸੰਚਾਰ ਸੇਵਾ ਕੰਪਨੀਆਂ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਤੋਂ ਇਲਾਵਾ ਗੌਤਮ ਅਡਾਨੀ ਦੀ ਕੰਪਨੀ ਅਡਾਨੀ ਐਂਟਰਪ੍ਰਾਈਜ਼ਿਜ਼ ਵੀ ਬੋਲੀ ਲਗਾ ਰਹੀ ਸੀ | ਦੂਰਸੰਚਾਰ ਵਿਭਾਗ ਨੂੰ 5 ਜੀ ਸਪੈਕਟ੍ਰਮ ਦੀ ਨਿਲਾਮੀ ਤੋਂ 70,000 ਕਰੋੜ ਤੋਂ 1,00,000 ਕਰੋੜ ਰੁਪਏ ਵਿਚਾਲੇ ਮਾਲੀਆ ਮਿਲਣ ਦੀ ਉਮੀਦ ਹੈ |

Related Articles

LEAVE A REPLY

Please enter your comment!
Please enter your name here

Latest Articles