ਗਵਾਲੀਅਰ : ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਸ਼ਿਵ ਵਿਹਾਰ ਕਾਲੋਨੀ ਦੀ ਪਿ੍ਯੰਕਾ ਗੁਪਤਾ ਨੂੰ ਜਦੋਂ 3419 ਕਰੋੜ ਰੁਪਏ ਦਾ ਬਿਜਲੀ ਦਾ ਬਿੱਲ ਆਇਆ ਤਾਂ ਉਸ ਦਾ ਸਹੁਰਾ ਗਸ਼ ਖਾ ਕੇ ਡਿੱਗ ਗਿਆ ਤੇ ਬਿਮਾਰ ਪੈ ਗਿਆ | ਸਰਕਾਰ ਦੀ ਬਿਜਲੀ ਕੰਪਨੀ ਨੇ ਇਸ ਗਲਤੀ ਲਈ ਮੁਲਾਜ਼ਮ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ 1,300 ਰੁਪਏ ਦਾ ਠੀਕ ਕੀਤਾ ਬਿੱਲ ਜਾਰੀ ਕੀਤਾ | ਪਿ੍ਯੰਕਾ ਗੁਪਤਾ ਦੇ ਪਤੀ ਸੰਜੀਵ ਨੇ ਕਿਹਾ ਕਿ ਜੁਲਾਈ ਦੇ ਘਰੇਲੂ ਖਪਤ ਲਈ ਬਿਜਲੀ ਦੇ ਬਿੱਲ ਦੇ ਵੱਡੇ ਅੰਕੜੇ ਨੂੰ ਦੇਖ ਕੇ ਉਨ੍ਹਾ ਦੇ ਪਿਤਾ ਬਿਮਾਰ ਹੋ ਗਏ |