ਬੈਂਗਲੁਰੂ : ਕਰਨਾਟਕ ਦੇ ਦੱਖਣ ਕੰਨੜ ਜ਼ਿਲ੍ਹੇ ‘ਚ ਭਾਜਪਾ ਨੇਤਾ ਪ੍ਰਵੀਨ ਨੇਟਾਰ ਦਾ ਮੰਗਲਵਾਰ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ | ਪ੍ਰਵੀਨ ਭਾਜਪਾ ਯੁਵਾ ਮੋਰਚੇ ਦੇ ਜ਼ਿਲ੍ਹਾ ਸਕੱਤਰ ਸਨ | ਪ੍ਰਵੀਨ ਨੇ 29 ਜੂਨ ਨੂੰ ਰਾਜਸਥਾਨ ‘ਚ ਮਾਰੇ ਗਏ ਕਨੱ੍ਹਈਆ ਲਾਲ ਦੀ ਹੱਤਿਆ ਦੇ ਵਿਰੋਧ ‘ਚ ਸੋਸ਼ਲ ਮੀਡੀਆ ‘ਤੇ ਪੋਸਟ ਪਾਈ ਸੀ | ਪੁਲਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ | ਹੁਣ ਤੱਕ 10 ਮੁਲਜ਼ਮਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ | ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਮਾਮਲੇ ‘ਚ ਕਰਨਾਟਕ ਦੇ ਗ੍ਰਹਿ ਮੰਤਰੀ ਅਰਗਾ ਜਨੇਦਰਾ ਨੇ ਮੁੱਖ ਮੰਤਰੀ ਬਸਵਰਾਜ ਬੋਮਈ ਨਾਲ ਮੁਲਾਕਾਤ ਕੀਤੀ | ਹੱਤਿਆ ਤੋਂ ਬਾਅਦ ਭਾਜਪਾ ਵਰਕਰਾਂ ਨੇ ਪ੍ਰਦਰਸ਼ਨ ਕੀਤਾ, ਜੋ ਦੇਰ ਰਾਤ ਤੱਕ ਚਲਦਾ ਰਿਹਾ | ਬੁੱਧਵਾਰ ਵੀ ਦੱਖਣ ਕੰਨੜ ਬੰਦ ਬੁਲਾਇਆ ਗਿਆ | ਜ਼ਿਲ੍ਹੇ ‘ਚ ਧਾਰਾ 144 ਲਾ ਦਿੱਤੀ ਗਈ | ਭੀੜ ਨੇ ਭਾਜਪਾ ਸਾਂਸਦ ਨਲਿਨਕੁਮਾਰ ਕਤਿਲ ਦੀ ਕਾਰ ਨੂੰ ਘੇਰ ਕੇ ਪਲਟਣ ਦੀ ਕੋਸ਼ਿਸ਼ ਕੀਤੀ | ਗੁੱਸੇ ‘ਚ ਆਈ ਭੀੜ ਨੇ ‘ਵੀ ਵਾਂਟ ਜਸਟਿਸ’ ਦੇ ਨਾਅਰੇ ਲਾਏ | ਪ੍ਰਦਰਸ਼ਨਕਾਰੀਆਂ ਨੇ ਕੁਝ ਥਾਵਾਂ ‘ਤੇ ਸਰਕਾਰੀ ਬੱਸਾਂ ‘ਤੇ ਪਥਰਾਅ ਕੀਤਾ | ਇਸ ਤੋਂ ਬਾਅਦ ਪੁਲਸ ਨੇ ਪ੍ਰਰਦਸ਼ਨ ਕਰ ਰਹੇ ਲੋਕਾਂ ‘ਤੇ ਲਾਠੀਚਾਰਜ ਕੀਤਾ |
ਮੁਕਾਬਲੇ ‘ਚ ਜਵਾਨ ਜ਼ਖਮੀ
ਸ੍ਰੀਨਗਰ : ਕੁਲਗਾਮ ਜ਼ਿਲ੍ਹੇ ਵਿਚ ਬੁੱਧਵਾਰ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੌਰਾਨ ਫੌਜ ਦਾ ਜਵਾਨ ਜ਼ਖਮੀ ਹੋ ਗਿਆ | ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਕੁਲਗਾਮ ਦੇ ਬਿ੍ਹਾਰਡ ਕਠਪੋਰਾ ‘ਚ ਤਲਾਸ਼ੀ ਮੁਹਿੰਮ ਚਲਾਈ ਤਾਂ ਦਹਿਸ਼ਤਗਰਦਾਂ ਨੇ ਗੋਲੀਬਾਰੀ ਕਰ ਦਿੱਤੀ | ਸੁਰੱਖਿਆ ਬਲ ਦਹਿਸ਼ਤਗਰਦਾਂ ਦੀ ਭਾਲ ਜਾਰੀ ਰੱਖੇ ਹੋਏ ਸੀ |