ਐਮਸਟਡ੍ਰਮ : ਨੀਦਰਲੈਂਡ ’ਚ ਤਣਾਅ ਨਾਲ ਜੂਝ ਰਹੀ ਇੱਕ 29 ਸਾਲ ਦੀ ਮਹਿਲਾ ਨੂੰ ਸਵੈ-ਇੱਛਾ ਮਰਨ ਦੀ ਇਜਾਜ਼ਤ ਮਿਲ ਗਈ ਹੈ। ਮਹਿਲਾ ਦਾ ਨਾਂਅ ਜੋਰਾਇਆ ਟੇਰ ਬੀਕ ਹੈ, ਜੋ ਨੀਦਰਲੈਂਡ ’ਚ ਜਰਮਨੀ ਦੇ ਬਾਰਡਰ ਕੋਲ ਰਹਿੰਦੀ ਹੈ। ਇੱਛਾ ਮੌਤ ਲਈ ਉਸ ਨੇ ਸਾਢੇ ਤਿੰਨ ਸਾਲ ਤੱਕ ਨੀਦਰਲੈਂਡ ਦੇ ਪ੍ਰਸ਼ਾਸਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ‘ਦਿ ਗਾਰਡੀਅਨ’ ਮੁਤਾਬਕ ਉਸ ਨੂੰ ਇਸ ਮਹੀਨੇ ਇੱਛਾ ਮੌਤ ਦਿੱਤੀ ਜਾ ਸਕਦੀ ਹੈ। ਜੋਰਾਇਆ ਕਈ ਸਾਲਾਂ ਤੋਂ ਓਟਿਜ਼ਮ ਅਤੇ ਨਾ-ਬਰਦਾਸ਼ਤਯੋਗ ਮਾਨਸਿਕ ਪ੍ਰੇਸ਼ਾਨੀਆਂ ਨਾਲ ਜੂਝ ਰਹੀ ਹੈ। ਓਟਿਜ਼ਮ ਨਾ ਜੂਝ ਰਿਹਾ ਵਿਅਕਤੀ ਆਪਣੇ ਨੂੰ ਜ਼ਖ਼ਮੀ ਕਰਨ ਤੱਕ ਪਹੁੰਚ ਜਾਂਦਾ ਹੈ। ਉਸ ਦੇ ਮਨ ’ਚ ਆਤਮ-ਹੱਤਿਆ ਦੇ ਵਿਚਾਰ ਆਉਂਦੇ ਰਹਿੰਦੇ ਹਨ। ਜੋਰਾਇਆ ਨੂੰ ਲੱਗਾ ਉਸ ਦੀ ਸਮੱਸਿਆ ਦਾ ਹੁਣ ਕੋਈ ਹੱਲ ਨਹੀਂ, ਇਸ ਦੇ ਚਲਦੇ ਉਸ ਨੇ ਇੱਛਾ ਮੌਤ ਦੀ ਮੰਗ ਕੀਤੀ ਸੀ। ਹਾਲਾਂਕਿ ਜੋਰਾਇਆ ਸਰੀਰਕ ਰੂਪ ’ਚ ਬਿਲਕੁੱਲ ਫਿਟ ਹੈ। ਉਸ ਦੀ ਇੱਛਾ-ਮੌਤ ਨੂੰ ਮਿਲੀ ਮਨਜ਼ੂਰੀ ’ਤੇ ਸਵਾਲ ਖੜੇ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਾਨਸਕ ਬਿਮਾਰੀਆਂ ਨਾਲ ਜੂਝ ਰਹੇ ਲੋਕ ਤੇਜ਼ੀ ਨਾਲ ਇੱਛਾ-ਮੌਤ ਨੂੰ ਅਪਣਾ ਰਹੇ ਹਨ। ਜੋਰਾਇਆ ਦਾ ਕਹਿਣਾ ਹੈ ਕਿ ਉਸ ਦੀਆਂ ਪ੍ਰੇਸ਼ਾਨੀਆਂ ਬਚਪਨ ਤੋਂ ਸ਼ੁਰੂ ਹੋ ਗਈਆਂ ਸਨ। ਉਸ ਨੂੰ ਕ੍ਰਾਨਿਕ ਡਿਪਰੈਸ਼ਨ, ਐਂਗਜਾਇਟੀ, ਟਾਮਾ ਅਤੇ ਪਰਸਨੈਲਿਟੀ ਡਿਸਆਰਡਰ ਵਰਗੀਆਂ ਸਮੱਸਿਆਵਾਂ ਹੋਣ ਲੱਗੀਆਂ। ਇਸ ਤੋਂ ਇਲਾਵਾ ਉਸ ਨੂੰ ਓਟਿਜ਼ਮ ਦੀ ਵੀ ਸਮੱਸਿਆ ਸੀ।