ਮਲੌਦ : ਮੁੱਲਾਂਪੁਰ ਦਾਖਾ ਵਿਖੇ ਚੋਣ ਰੈਲੀ ਉਪਰੰਤ ਰਾਹੁਲ ਗਾਂਧੀ ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਰਾਮਗੜ੍ਹ ਸਰਦਾਰਾਂ ’ਚ 18 ਜਨਵਰੀ 2024 ਨੂੰ ਸ਼ਹੀਦ ਹੋਏ ਅਗਨੀਵੀਰ ਅਜੈ ਕੁਮਾਰ ਦੇ ਘਰ ਪਹੁੰਚੇ ਤੇ ਉੱਥੇ ਲਗਭਗ 20-25 ਮਿੰਟ ਰੁਕੇ। ਉਨ੍ਹਾ ਸ਼ਹੀਦ ਦੇ ਪਰਵਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਅਗਨੀਵੀਰ ਯੋਜਨਾ ਦੇ ਨੁਕਸਾਨ ਤੋਂ ਉਹ ਅਤੇ ਪੂਰਾ ਦੇਸ਼ ਜਾਣੂ ਹੈ, ਇਸ ਲਈ 4 ਜੂਨ ਨੂੰ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਉਪਰੰਤ ਅਗਨੀਵੀਰ ਯੋਜਨਾ ਨੂੰ ਖਤਮ ਕੀਤਾ ਜਾਵੇਗਾ। ਰਾਹੁਲ ਨਾਲ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਵੀ ਸਨ।