18.5 C
Jalandhar
Tuesday, December 3, 2024
spot_img

ਟਰੰਪ ਘੋਰ ਅਪਰਾਧ ਦਾ ਦੋਸ਼ੀ ਕਰਾਰ

ਨਿਊਯਾਰਕ : ਡੋਨਾਲਡ ਟਰੰਪ ਨੂੰ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਰਿਸ਼ਤੇ ਨੂੰ ਲੁਕਾਉਣ ਲਈ ਗੁਪਤ ਤਰੀਕੇ ਨਾਲ ਪੈਸੇ ਦੇਣ ਦੇ ਮਾਮਲੇ ‘ਚ ਰਿਕਾਰਡ ‘ਚ ਹੇਰਾਫੇਰੀ ਕਰਨ ਦੇ 34 ਦੋਸ਼ਾਂ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ | ਇਸ ਨਾਲ ਉਹ ਕਿਸੇ ਗੰਭੀਰ ਅਪਰਾਧ ਲਈ ਦੋਸ਼ੀ ਕਰਾਰ ਦਿੱਤੇ ਅਮਰੀਕਾ ਦੇ ਪਹਿਲੇ ਸਾਬਕਾ ਰਾਸ਼ਟਰਪਤੀ ਬਣ ਗਏ ਹਨ |
ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਚੋਣ ਮੁਹਿੰਮ ਟੀਮ ਨੇ ਕਿਹਾ ਕਿ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ, ਜਦੋਂ ਕਿ ਟਰੰਪ ਨੇ ਕਿਹਾ ਕਿ ਇਹ ਫੈਸਲਾ ਗਲਤ ਸਿਆਸੀ ਪ੍ਰਣਾਲੀ ਦਾ ਨਤੀਜਾ ਹੈ | ਟਰੰਪ ਨੂੰ ਸਜ਼ਾ ਸੁਣਾਉਣ ਦੀ ਤਰੀਕ 11 ਜੁਲਾਈ ਤੈਅ ਕੀਤੀ ਗਈ ਹੈ | ਚਾਰ ਦਿਨਾਂ ਬਾਅਦ ਵਿਸਕਾਨਸਿਨ ਦੇ ਮਿਲਵਾਕੀ ‘ਚ ਹੋਣ ਵਾਲੀ ‘ਰਿਪਬਲਿਕਨ ਨੈਸ਼ਨਲ ਕਨਵੈਨਸ਼ਨ’ ‘ਚ ਉਨ੍ਹਾ ਨੂੰ ਰਸਮੀ ਤੌਰ ‘ਤੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ‘ਚ ਪਾਰਟੀ ਦਾ ਉਮੀਦਵਾਰ ਨਾਮਜ਼ਦ ਕੀਤਾ ਜਾਣਾ ਹੈ | ਜਿਵੇਂ ਹੀ ਉਨ੍ਹਾ ਦੇ ਖਿਲਾਫ ਫੈਸਲਾ ਸੁਣਾਇਆ ਗਿਆ ਟਰੰਪ ਨੇ ਕਿਹਾ-ਇਹ ਸ਼ਰਮਨਾਕ ਹੈ | ਇਹ ਵਿਵਾਦਗ੍ਰਸਤ ਜੱਜ ਵੱਲੋਂ ਚਲਾਇਆ ਗਿਆ ਭਿ੍ਸ਼ਟ ਮੁਕੱਦਮਾ ਸੀ | ਲੋਕ ਅਸਲੀ ਫੈਸਲਾ 5 ਨਵੰਬਰ ਨੂੰ ਦੇਣਗੇ | ਪੋਰਨ ਸਟਾਰ ਨੇ ਖੁਲਾਸਾ ਕੀਤਾ ਸੀ ਕਿ 2006 ‘ਚ ਉਸ ਦਾ ਅਤੇ ਟਰੰਪ ਦਾ ਅਫੇਅਰ ਸੀ |
ਟਰੰਪ ਨੇ ਉਸ ਨੂੰ ਟੀ ਵੀ ਸਟਾਰ ਬਣਾਉਣ ਦਾ ਵਾਅਦਾ ਕਰਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਸਨ | ਹਾਲਾਂਕਿ ਟਰੰਪ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ |

Related Articles

LEAVE A REPLY

Please enter your comment!
Please enter your name here

Latest Articles