ਪਟਨਾ : ਬਿਹਾਰ ਤੇ ਯੂ ਪੀ ਵਿਚ 24 ਘੰਟਿਆਂ ਵਿਚ ਗਰਮੀ ਕਾਰਨ 23 ਪੋਲਿੰਗ ਮੁਲਾਜ਼ਮਾਂ ਦੀ ਮੌਤ ਹੋ ਗਈ | ਯੂ ਪੀ ਦੇ ਮਿਰਜ਼ਾਪੁਰ ‘ਚ 13 ਮੁਲਾਜ਼ਮਾਂ ਦੀ ਬੁਖਾਰ ਤੇ ਹਾਈ ਬਲੱਡਪ੍ਰੈਸ਼ਰ ਕਾਰਨ ਮੌਤ ਹੋਈ | ਬਿਹਾਰ ‘ਚ ਸਭ ਤੋਂ ਵੱਧ 5 ਮੌਤਾਂ ਭੋਜਪੁਰ ‘ਚ ਹੋਈਆਂ |
ਰੋਹਤਾਸ ‘ਚ ਤਿੰਨ ਚੋਣ ਅਧਿਕਾਰੀਆਂ ਦੀ ਮੌਤ ਹੋ ਗਈ, ਜਦੋਂ ਕਿ ਕੈਮੂਰ ਤੇ ਔਰੰਗਾਬਾਦ ਜ਼ਿਲਿ੍ਹਆਂ ‘ਚ ਇੱਕ-ਇੱਕ ਮੌਤ ਹੋਈ ਹੈ | ਰਾਜ ਵਿਚ ਚਾਰ ਹੋਰ ਵਿਅਕਤੀਆਂ ਦੀ ਵੀ ਮੌਤ ਹੋ ਗਈ |