39.2 C
Jalandhar
Saturday, July 27, 2024
spot_img

ਤਿਹਾੜ੍ਹ ਜੇਲ੍ਹ ’ਚੋਂ ਜਿੱਤ

ਸ੍ਰੀਨਗਰ : ਅਬਦੁਲ ਰਸ਼ੀਦ ਸ਼ੇਖ, ਜਿਸ ਨੂੰ ਇੰਜੀਨੀਅਰ ਰਸ਼ੀਦ ਵਜੋਂ ਜਾਣਿਆ ਜਾਂਦਾ ਹੈ, ਨੇ ਬਾਰਾਮੂਲਾ ਸੀਟ ਤੋਂ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਉਮਰ ਅਬਦੁੱਲਾ ਨੂੰ ਇਕ ਲੱਖ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ। ਨਤੀਜਾ ਐਲਾਨੇ ਜਾਣ ਤੋਂ ਪਹਿਲਾਂ ਹੀ ਉਮਰ ਨੇ ਹਾਰ ਮੰਨ ਲਈ। ਇੰਜੀਨੀਅਰ ਰਸ਼ੀਦ ਗੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ (ਯੂ ਏ ਪੀ ਏ) ਤਹਿਤ ਪੰਜ ਸਾਲ ਤੋਂ ਤਿਹਾੜ ਜੇਲ੍ਹ ਵਿਚ ਬੰਦ ਹੈ। ਉਸ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ। ਉਸ ਦੇ ਦੋਨਾਂ ਬੇਟਿਆਂ ਨੇ ਹੀ ਉਸ ਦੀ ਪ੍ਰਚਾਰ ਮੁਹਿੰਮ ਚਲਾਈ। 57 ਸਾਲਾ ਇੰਜੀਨੀਅਰ ਉੱਤਰੀ ਕਸ਼ਮੀਰ ਦੀ ਰਸ਼ੀਦ ਲੰਗੇਟ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕਾ ਹੈ। ਮੁੱਖ ਧਾਰਾ ਵਿਚ ਆਉਣ ਤੋਂ ਪਹਿਲਾਂ ਉਹ ਸੱਜਾਦ ਲੋਨ ਦੇ ਮਾਰੇ ਗਏ ਹੁਰੀਅਤ ਆਗੂ ਤੇ ਜੇ ਕੇ ਪੀ ਸੀ ਦੇ ਬਾਨੀ ਅਬਦੁਲ ਗਨੀ ਲੋਨ ਦਾ ਕਰੀਬੀ ਸਾਥੀ ਹੁੰਦਾ ਸੀ।

Related Articles

LEAVE A REPLY

Please enter your comment!
Please enter your name here

Latest Articles