ਕਾਂਗਰਸ ਨੇ ਗੁਜਰਾਤ ’ਚ ਖਾਤਾ ਖੋਲ੍ਹਿਆ

0
190

ਅਹਿਮਦਾਬਾਦ : ਗੇਨੀਬੇਨ ਠਾਕੁਰ ਨੇ ਬਨਾਸਕੰਠਾ ਸੀਟ ’ਤੇ ਭਾਜਪਾ ਦੀ ਰੇਖਾ ਚੌਧਰੀ ਨੂੰ 30 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਗੁਜਰਾਤ ਵਿਚ ਕਾਂਗਰਸ ਦਾ ਸੋਕਾ ਖਤਮ ਕੀਤਾ। ਇਸ ਤਰ੍ਹਾਂ ਉਸ ਨੇ ਭਾਜਪਾ ਦੀਆਂ ਸਾਰੀਆਂ 26 ਸੀਟਾਂ ਜਿੱਤਣ ਦਾ ਨਿਸ਼ਾਨਾ ਪੂਰਾ ਨਹੀਂ ਹੋਣ ਦਿੱਤਾ। ਪਿਛਲੀਆਂ ਦੋ ਚੋਣਾਂ ਵਿਚ ਇਸ ਹਲਕੇ ਤੋਂ ਭਾਜਪਾ ਹੀ ਜਿੱਤਦੀ ਰਹੀ ਸੀ। ਕਾਂਗਰਸ 2014 ਤੇ 2019 ਵਿਚ ਗੁਜਰਾਤ ਵਿਚ ਕੋਈ ਸੀਟ ਨਹੀਂ ਜਿੱਤੀ। 2009 ਵਿਚ ਇਸ ਨੇ 11 ਸੀਟਾਂ ਜਿੱਤੀਆਂ ਸਨ।

LEAVE A REPLY

Please enter your comment!
Please enter your name here