ਮੁੰਬਈ : ਕੰਗਣਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਨੇ ਕੁਲਵਿੰਦਰ ਕੌਰ ਖਿਲਾਫ ਜੰਮ ਕੇ ਭੜਾਸ ਕੱਢਦਿਆਂ, ਉਸਨੂੰ ਖਾਲਿਸਤਾਨ ਤੋਂ ਪੈਸੇ ਮਿਲਣ ਦੀ ਗੱਲ ਤੱਕ ਕਹਿ ਦਿੱਤੀ | ਰੰਗੋਲੀ ਚੰਦੇਲ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਲਿਖਿਆ—ਖਾਲਿਸਤਾਨਿਓ ਬਸ ਯਹੀ ਔਕਾਤ ਹੈ ਤੁਹਾਡੀ | ਪਿੱਛਿਓਾ ਪਲਾਨ ਕਰਨਾ ਤੇ ਹਮਲਾ ਕਰਨਾ | ਪਰ ਮੇਰੀ ਭੈਣ ਦੀ ਰੀੜ੍ਹ ਦੀ ਹੱਡੀ ਸਟੀਲ ਦੀ ਬਣੀ ਹੋਈ ਹੈ | ਉਹ ਖੁਦ ਹੀ ਇਸ ਮਾਮਲੇ ਨਾਲ ਨਜਿੱਠਣਾ ਜਾਣਦੀ ਹੈ | ਪਰ ਹੁਣ ਇਸ ਤੋਂ ਬਾਅਦ ਪੰਜਾਬ ਦਾ ਕੀ ਹੋਵੇਗਾ? ਕਿਸਾਨ ਅੰਦੋਲਨ ਖਾਲਿਸਤਾਨੀਆਂ ਦਾ ਅੱਡਾ ਸੀ, ਇਹ ਗੱਲ ਸਾਬਤ ਹੋ ਚੁੱਕੀ ਹੈ | ਕੁਲਵਿੰਦਰ ਕੌਰ ਨੂੰ ਸਸਪੈਂਡ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ | ਉਸਨੂੰ ਮੋਟੀ ਰਕਮ ਆ ਗਈ ਹੋਣੀ ਖਾਲਿਸਤਾਨੀਆਂ ਤੋਂ, ਉਸ ਨੂੰ ਰਿਮਾਂਡ ‘ਤੇ ਲੈਣਾ ਪਵੇਗਾ |


