ਸਾਂਬਾ : ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਕੌਮਾਂਤਰੀ ਸਰਹੱਦ ਨੇੜੇ ਗੋਲੀ ਲੱਗਣ ਨਾਲ 26 ਸਾਲਾ ਵਿਅਕਤੀ ਦੀ ਮੌਤ ਹੋ ਗਈ।ਮਿ੍ਰਤਕ ਦੀ ਪਛਾਣ ਜੰਮੂ ਜ਼ਿਲ੍ਹੇ ਦੇ ਅਖਨੂਰ ਇਲਾਕੇ ਦੇ ਵਸਨੀਕ ਵਾਸੂਦੇਵ ਵਜੋਂ ਹੋਈ ਹੈ।ਵਾਸੂਦੇਵ ਸਰਹੱਦੀ ਖੇਤਰ ’ਚ ਕਿਸੇ ਉਸਾਰੀ ਦੇ ਕੰਮ ’ਚ ਲੱਗੀ ਕੰਪਨੀ ’ਚ ਰਸੋਈਆ ਸੀ।ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਰੀਗਲ ਸਰਹੱਦੀ ਚੌਕੀ ਖੇਤਰ ਵਿੱਚ ਵਾਪਰੀ।ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਬੀ ਐੱਸ ਐੱਫ ਜਵਾਨਾਂ ਨੇ ਸ਼ੱਕੀ ਗਤੀਵਿਧੀ ਸਮਝਦਿਆਂ ਵਾਸੂਦੇਵ ਨੂੰ ਘੁਸਪੈਠੀਆ ਸਮਝ ਕੇ ਗੋਲੀ ਮਾਰ ਦਿੱਤੀ।ਵਾਸੂਦੇਵ ਦੇ ਸਾਥੀਆਂ ਮੁਤਾਬਕ ਇਹ ਘਟਨਾ ਉਦੋਂ ਵਾਪਰੀ, ਜਦੋਂ ਉਹ ਆਪਣੇ ਤੰਬੂ ਤੋਂ ਬਾਹਰ ਪਖਾਨੇ ਨੂੰ ਜਾ ਰਿਹਾ ਸੀ।


