ਪੰਜ ਘੰਟੇ ਸਾਹ ਸੁਕਾਈ ਰੱਖੇ

0
123

ਚੰਡੀਗੜ੍ਹ : ਮੰਗਲਵਾਰ ਸਵੇਰੇ 8.30 ਵਜੇ ਦੇ ਕਰੀਬ ਇੱਕ ਵਿਅਕਤੀ ਸੈਕਟਰ 17 ਸਥਿਤ ਪੁਰਾਣੇ ਕੋਰਟ ਕੰਪਲੈਕਸ ਨੇੜੇ ਨਿੱਜੀ ਕੰਪਨੀ ਦੇ ਮੋਬਾਇਲ ਟਾਵਰ ਉੱਤੇ ਚੜ੍ਹ ਗਿਆ। ਹਰਿਆਣਾ ਦੇ ਜੀਂਦ ਸ਼ਹਿਰ ਦੇ ਵਿਅਕਤੀ ਨੇ ਕਿਹਾ ਕਿ ਉਹ ਜ਼ਮੀਨੀ ਝਗੜੇ ਕਾਰਨ ਪ੍ਰੇਸ਼ਾਨ ਹੈ ਤੇ ਪੰਜਾਬ ਪੁਲਸ ਦੇ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦੇ ਬਾਵਜੂਦ ਉਸ ਦਾ ਮਸਲਾ ਹੱਲ ਨਹੀਂ ਹੋ ਰਿਹਾ। ਪੁਲਸ ਦੀਆਂ ਗੱਡੀਆਂ ਦੇਖ ਉਸ ਨੇ ਆਤਮ ਹੱਤਿਆ ਕਰਨ ਦੀ ਧਮਕੀ ਦੇ ਦਿੱਤੀ, ਜਿਸ ਕਰਕੇ ਪੁਲਸ ਅਧਿਕਾਰੀ ਪਿੱਛੇ ਹੋ ਗਏ। ਮੌਕੇ ਉੱਤੇ ਚੰਡੀਗੜ੍ਹ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਬੁਲਾਈਆਂ ਗਈਆਂ। ਵਿਅਕਤੀ ਨੇ ਦੱਸਿਆ ਕਿ ਉਸ ਦਾ ਪੰਜਾਬ ਦੇ ਜ਼ਿਲ੍ਹਾ ਮਾਨਸਾ ਦੀ ਤਹਿਸੀਲ ਸਰਦੂਲਗੜ੍ਹ ਅਧੀਨ ਆਉਂਦੇ ਪਿੰਡ ਜਟਾਣਾ ਵਿਖੇ ਜ਼ਮੀਨੀ ਝਗੜਾ ਹੈ, ਜਦੋਂ ਤੱਕ ਉਸ ਦਾ ਝਗੜਾ ਹੱਲ ਨਹੀਂ ਹੋ ਜਾਂਦਾ ਅਤੇ ਉਸ ਦੀ ਮੁਲਾਕਾਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਨਹੀਂ ਕਰਵਾਈ ਜਾਂਦੀ, ਉਦੋਂ ਤੱਕ ਉਹ ਟਾਵਰ ਤੋਂ ਨਹੀਂ ਉਤਰੇਗਾ। ਬਹੁਤ ਮਿੰਨਤਾਂ ਕਰਨ ਤੋਂ ਬਾਅਦ ਆਖਰ ਉਸ ਨੂੰ ਕਰੇਨ ਨਾਲ ਬਾਅਦ ਦੁਪਹਿਰ ਡੇਢ ਵਜੇ ਹੇਠਾਂ ਉਤਾਰਿਆ ਗਿਆ।

LEAVE A REPLY

Please enter your comment!
Please enter your name here