ਨਵੀਂ ਦਿੱਲੀ : ਆਰ ਐੱਸ ਐੱਸ ਦੇ ਰਸਾਲੇ ‘ਆਰਗੇਨਾਈਜ਼ਰ’ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਲੋੜੋਂ ਵੱਧ ਭਰੋਸੇ ਵਾਲੇ ਵਰਕਰਾਂ ਅਤੇ ਭਾਜਪਾ ਦੇ ਕਈ ਨੇਤਾਵਾਂ ਨੂੰ ਸ਼ੀਸ਼ਾ ਦਿਖਾਉਣ ਵਾਲੇ ਹਨ। ਰਸਾਲੇ ਮੁਤਾਬਕ ਆਗੂ ਤੇ ਵਰਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਣ-ਗਾਣ ਕਰਨ ਵਿਚ ਡੁੱਬੇ ਰਹੇ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਅਣਗੌਲਿਆ ਕਰ ਦਿੱਤਾ। ‘ਆਰਗੇਨਾਈਜ਼ਰ’ ਦੇ ਤਾਜ਼ਾ ਅੰਕ ’ਚ ਛਪੇ ਲੇਖ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਵੇਂ ਆਰ ਐੱਸ ਐੱਸ ਭਾਜਪਾ ਦੀ ਜ਼ਮੀਨੀ ਤਾਕਤ ਨਾ ਹੋਵੇ ਪਰ ਪਾਰਟੀ ਆਗੂਆਂ ਤੇ ਵਰਕਰਾਂ ਨੇ ਚੋਣ ’ਚ ਸਹਿਯੋਗ ਲੈਣ ਲਈ ਸੋਇਮਸੇਵਕਾਂ ਨਾਲ ਸੰਪਰਕ ਵੀ ਨਹੀਂ ਕੀਤਾ।


