ਸੁਪਰ ਸਟਾਰ ਹਿਰਾਸਤ ’ਚ

0
254

ਬੇਂਗਲੁਰੂ : ਕੰਨੜ ਫਿਲਮਾਂ ਦੇ 47 ਸਾਲਾ ਸੁਪਰਸਟਾਰ ਦਰਸ਼ਨ ਨੂੰ ਰੇਣੂਕਾ ਸਵਾਮੀ ਨਾਂਅ ਦੇ ਵਿਅਕਤੀ ਦੀ ਹੱਤਿਆ ਦੇ ਮਾਮਲੇ ’ਚ 9 ਜੂਨ ਨੂੰ ਮੈਸੂਰ ਦੇ ਹੋਟਲ ਤੋਂ ਹਿਰਾਸਤ ’ਚ ਲਿਆ ਗਿਆ। ਜਾਣਕਾਰੀ ਮੁਤਾਬਕ ਫਾਰਮੇਸੀ ਕੰਪਨੀ ’ਚ ਕੰਮ ਕਰਨ ਵਾਲੇ ਅਤੇ ਚਿਤਰਦੁਰਗਾ ਦੇ ਵਾਸੀ ਸਵਾਮੀ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਨਾਲੇ ’ਚ ਸੁੱਟ ਦਿੱਤੀ ਗਈ ਸੀ। ਇਲਜ਼ਾਮ ਹੈ ਕਿ ਸਵਾਮੀ ਨੇ ਸੋਸ਼ਲ ਮੀਡੀਆ ਪੋਸਟ ’ਚ ਇਕ ਅਦਾਕਾਰਾ ਖਿਲਾਫ ਕੁਝ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ।

LEAVE A REPLY

Please enter your comment!
Please enter your name here