ਸੁਰੱਖਿਆ ਕੌਂਸਲ ਵੱਲੋਂ ਗਾਜ਼ਾ ’ਚ ਜੰਗਬੰਦੀ ਦਾ ਮਤਾ ਪਾਸ

0
165

ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਗਾਜ਼ਾ ’ਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਅੱਠ ਮਹੀਨਿਆਂ ਤੋਂ ਚੱਲੀ ਆ ਰਹੀ ਜੰਗ ਨੂੰ ਖਤਮ ਕਰਨ ਦੇ ਉਦੇਸ਼ ਨਾਲ ਆਪਣੇ ਪਹਿਲੇ ਮਤੇ ਨੂੰ ਮਨਜ਼ੂਰੀ ਦਿੱਤੀ। ਅਮਰੀਕੀ ਸਮਰਥਨ ਵਾਲੇ ਜੰਗਬੰਦੀ ਮਤੇ ਦਾ ਐਲਾਨ ਰਾਸ਼ਟਰਪਤੀ ਜੋਅ ਬਾਇਡਨ ਨੇ ਕੀਤਾ ਸੀ। ਅਮਰੀਕਾ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਇਸ ਮਤੇ ਨੂੰ ਸਵੀਕਾਰ ਕਰ ਲਿਆ ਹੈ। ਸਾਰਿਆਂ ਦੀਆਂ ਨਜ਼ਰਾਂ ਫਲਸਤੀਨੀ ਸਮੂਹ ਹਮਾਸ ’ਤੇ ਹਨ, ਜਿਸ ਨੇ ਸ਼ੁਰੂ ’ਚ ਕਿਹਾ ਸੀ ਕਿ ਉਹ ਇਸ ਤਿੰਨ-ਪੜਾਵੀ ਯੋਜਨਾ ਦੇ ਮਤੇ ਨੂੰ ਸਵੀਕਾਰ ਕਰਨ ’ਤੇ ਸਕਾਰਾਤਮਕ ਤੌਰ ’ਤੇ ਵਿਚਾਰ ਕਰ ਰਿਹਾ ਹੈ। ਹਮਾਸ ਨੇ ਇਸ ਘਟਨਾਕ੍ਰਮ ਦੇ ਜਵਾਬ ’ਚ ਕਿਹਾ ਕਿ ਉਹ ਮਤੇ ਦਾ ਸਵਾਗਤ ਕਰਦਾ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਇਜ਼ਰਾਈਲ ਨਾਲ ਸਿੱਧੀ ਗੱਲਬਾਤ ਕਰਨ ਦੀ ਬਜਾਏ ਵਿਚੋਲਗੀ ਰਾਹੀਂ ਕੰਮ ਕਰਨ ਲਈ ਤਿਆਰ ਹੈ।

LEAVE A REPLY

Please enter your comment!
Please enter your name here