ਰੀਵਾ : ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ ਅਦਾਲਤ ਨੇ 12 ਜੁਲਾਈ 2022 ਨੂੰ ਆਪਣੀ ਸੱਸ ਨੂੰ 95 ਤੋਂ ਵੱਧ ਵਾਰ ਚਾਕੂ ਮਾਰ ਕੇ ਕਤਲ ਕਰਨ ਦੇ ਦੋਸ਼ ਵਿਚ 24 ਸਾਲਾ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਸੈਸ਼ਨ ਜੱਜ ਨੇ ਕੰਚਨ ਕੋਲ ਨੂੰ ਆਪਣੀ 50 ਸਾਲਾ ਸੱਸ ਸਰੋਜ ਕੋਲ ਦੀ ਹੱਤਿਆ ਲਈ ਦੋਸ਼ੀ ਠਹਿਰਾਇਆ। ਪਿੰਡ ਅਤਰੈਲਾ ਦੀ ਕੰਚਨ ’ਤੇ ਘਰੇਲੂ ਝਗੜੇ ਕਾਰਨ ਸੱਸ ’ਤੇ ਚਾਕੂ ਨਾਲ ਹਮਲੇ ਦਾ ਦੋਸ਼ ਸੀ। ਸੱਸ ਉਸ ਸਮੇਂ ਘਰ ’ਚ ਇਕੱਲੀ ਸੀ। ਸਰਕਾਰੀ ਵਕੀਲ ਨੇ ਕਿਹਾ ਕਿ ਸਰੋਜ ਕੋਲ ਦੇ ਪਤੀ ਵਾਲਮੀਕ ਕੋਲ ਨੂੰ ਵੀ ਕੰਚਨ ਨੂੰ ਭੜਕਾਉਣ ਦੇ ਦੋਸ਼ ’ਚ ਨਾਮਜ਼ਦ ਕੀਤਾ ਗਿਆ ਸੀ, ਪਰ ਸਬੂਤਾਂ ਦੀ ਅਣਹੋਂਦ ’ਚ ਬਰੀ ਕਰ ਦਿੱਤਾ ਗਿਆ।




