ਹਾਲ-ਏ-ਦਿੱਲੀ

0
205

ਨਵੀਂ ਦਿੱਲੀ : ਪਹਿਲੇ ਮੀਂਹ ਨਾਲ ਹੀ ਦਿੱਲੀ ਨਗਰ ਨਿਗਮ ਦੀਆਂ ਮੌਨਸੂਨ ਸੰਬੰਧੀ ਤਿਆਰੀਆਂ ਦਾ ਜਲੂਸ ਨਿਕਲ ਗਿਆ | ਕਈ ਅਹਿਮ ਇਲਾਕਿਆਂ ‘ਚ ਸੜਕਾਂ, ਅੰਡਰਪਾਸ ਅਤੇ ਮੈਟਰੋ ਸਟੇਸ਼ਨਾਂ ਕੋਲ ਪਾਣੀ ਭਰ ਗਿਆ | ਦਿੱਲੀ ਦੇ ਲੋਧੀ ਅਸਟੇਟ ਇਲਾਕੇ ਵਿਚ ਸਮਾਜਵਾਦੀ ਪਾਰਟੀ ਦੇ ਰਾਜ ਸਭਾ ਮੈਂਬਰ ਨੂੰ ਉਨ੍ਹਾਂ ਦੇ ਸਟਾਫ ਨੇ ਘਰੋਂ ਚੁੱਕ ਕੇ ਕਾਰ ਵਿਚ ਬਿਠਾਇਆ | ਲੁਟੀਅਨਜ਼ ਦਿੱਲੀ ‘ਚ ਕਾਂਗਰਸ ਦੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਦੀ ਕੋਠੀ ਵਿਚ ਇਕ ਫੁੱਟ ਪਾਣੀ ਵੜ ਗਿਆ, ਜਿਸ ਨਾਲ ਉਨ੍ਹਾ ਦੇ ਕਾਲੀਨ ਤੇ ਫਰਸ਼ ‘ਤੇ ਪਈਆਂ ਚੀਜ਼ਾਂ ਖਰਾਬ ਹੋ ਗਈਆਂ | ਪ੍ਰੀ-ਮੌਨਸੂਨ ਦੇ ਮੀਂਹ ਨਾਲ ਅਯੁੱਧਿਆ ਦੇ ਕਈ ਹਿੱਸਿਆਂ ਵਿਚ ਪਾਣੀ ਇਕੱਠਾ ਹੋ ਗਿਆ | ਇਸ ਹਫਤੇ ਦੇ ਸ਼ੁਰੂ ਵਿਚ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤਿੰਦਰ ਦਾਸ ਨੇ ਕਿਹਾ ਸੀ ਕਿ ਥੋੜ੍ਹਾ ਜਿਹਾ ਮੀਂਹ ਪੈਣ ਨਾਲ ਰਾਮ ਮੰਦਰ ਦੀ ਛੱਤ ਚੋਣ ਲਗ ਪਈ |

LEAVE A REPLY

Please enter your comment!
Please enter your name here