ਮੁੰਬਈ : ਟੀ-20 ਵਿਸ਼ਵ ਕੱਪ ਜਿੱਤ ਕੇ ਮੁੰਬਈ ਪੁੱਜੀ ਟੀਮ ਦਾ ਲੱਖਾਂ ਲੋਕਾਂ ਨੇ ਵਰ੍ਹਦੇ ਮੀਂਹ ਵਿਚ ਸਵਾਗਤ ਕੀਤਾ। ਟੀਮ ਵੀਰਵਾਰ ਸਵੇਰੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਪੁੱਜੀ ਤਾਂ ਉਥੇ ਵੀ ਪ੍ਰਸੰਸਕਾਂ ਨੇ ਹਲਕੇ ਮੀਂਹ ਦਰਮਿਆਨ ਹਵਾਈ ਅੱਡੇ ਦੇ ਬਾਹਰ ਖਿਡਾਰੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਟੀਮ ਦੇ ਖਿਡਾਰੀਆਂ ਤੇ ਹੋਰ ਸਟਾਫ ਨੇ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਟੀਮ ਇੰਡੀਆ ਨੇ ਮੋਦੀ ਨਾਲ ਬ੍ਰੇਕਫਾਸਟ ਵੀ ਕੀਤਾ।





