20.9 C
Jalandhar
Friday, October 18, 2024
spot_img

ਪੰਜਾਬੀਆਂ ਦਾ ਵਧੀਆ ਪ੍ਰਦਰਸ਼ਨ

ਲੰਡਨ : ਸਲੋਹ ਤੋਂ ਲੇਬਰ ਪਾਰਟੀ ਦੇ ਉਮੀਦਵਾਰ ਤਨਮਨਜੀਤ ਸਿੰਘ ਢੇਸੀ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ | ਉਨ੍ਹਾ ਇੰਡੀਪੈਂਡੈਂਟ ਨੈਟਵਰਕ ਦੇ ਅਜ਼ਹਰ ਚੌਹਾਨ ਨੂੰ ਹਰਾਇਆ | ਢੇਸੀ ਤੋਂ ਇਲਾਵਾ ਲੇਬਰ ਪਾਰਟੀ ਵੱਲੋਂ ਲੜੇ ਕਈ ਹੋਰ ਵੀ ਚੁਣੇ ਗਏ ਹਨ | ਸਿਆਸੀ ਪਾਰਟੀਆਂ ਨੇ 20 ਤੋਂ ਵੱਧ ਭਾਰਤੀ ਮੂਲ ਦੇ ਅਤੇ ਪੰਜਾਬੀਆਂ ਨੂੰ ਮੈਦਾਨ ‘ਚ ਉਤਾਰਿਆ ਸੀ | ਲੇਬਰ ਪਾਰਟੀ ਦੇ ਕਈ ਵਾਰ ਸੰਸਦ ਮੈਂਬਰ ਵਰਿੰਦਰ ਸ਼ਰਮਾ ਚੋਣ ਨਹੀਂ ਲੜੇ ਸਨ | ਬਰਮਿੰਘਮ-ਐਡਸਬੈਸਟਨ ਤੋਂ ਲੇਬਰ ਪਾਰਟੀ ਦੀ ਪ੍ਰੀਤ ਕੌਰ ਗਿੱਲ ਤੀਜੀ ਵਾਰ ਚੋਣ ਜਿੱਤ ਗਈ ਹੈ | ਪ੍ਰੀਤ ਕੌਰ ਗਿੱਲ ਨੂੰ ਪਹਿਲੀ ਮਹਿਲਾ ਸਿੱਖ ਸੰਸਦ ਮੈਂਬਰ ਹੋਣ ਦਾ ਮਾਣ ਵੀ ਹਾਸਲ ਹੈ | ਜਸ ਅਠਵਾਲ ਨੇ ਵੀ ਇਲਫੋਰਡ ਸਾਊਥ ਤੋਂ ਚੋਣ ਜਿੱਤੀ | ਹਰਪ੍ਰੀਤ ਕੌਰ ਉੱਪਲ ਨੇ ਲੇਬਰ ਪਾਰਟੀ ਦੀ ਟਿਕਟ ‘ਤੇ ਹਡਰਸਫੀਲਡ ਤੋਂ ਚੋਣ ਜਿੱਤੀ | ਵਰਿੰਦਰ ਜਸ ਵੀ ਲੇਬਰ ਪਾਰਟੀ ਦੀ ਟਿਕਟ ‘ਤੇੇ ਵੁਲਵਰਹੈਂਪਟਨ ਵੈਸਟ ਤੋਂ ਜਿੱਤ ਗਏ | ਗੁਰਿੰਦਰ ਸਿੰਘ ਜੋਸਨ ਸਮੈਥਵਿਕ ਹਲਕੇ ਤੋਂ ਚੁਣੇ ਗਏ ਹਨ |

Related Articles

LEAVE A REPLY

Please enter your comment!
Please enter your name here

Latest Articles