ਅਪਨਾ ਦਲ ਆਗੂ ਦੀ ਹੱਤਿਆ

0
128

ਪ੍ਰਯਾਗਰਾਜ : ਯੂ ਪੀ ਦੇ ਪ੍ਰਯਾਗਰਾਜ ਦੇ ਸੋਰਾਓਂ ਇਲਾਕੇ ’ਚ ਕੇਂਦਰੀ ਮੰਤਰੀ ਅਨੁਪਿ੍ਰਆ ਪਟੇਲ ਦੇ ਅਪਨਾ ਦਲ (ਐਸ ਕੇ) ਦੇ ਆਗੂ ਤੇ ਇਲਾਹਾਬਾਦ ਹਾਈ ਕੋਰਟ ਦੇ ਵਕੀਲ ਇੰਦਰਜੀਤ ਪਟੇਲ ਦੀ ਐਤਵਾਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਮੁਤਾਬਕ ਪਟੇਲ ਦੇ ਗੁਆਂਢੀ ਨੇ ਨਿੱਜੀ ਰੰਜਿਸ਼ ਕਾਰਨ ਉਸ ਨੂੰ ਗੋਲੀ ਮਾਰੀ।
ਪੁਰੀ ’ਚ ਰੱਥ ਯਾਤਰਾ
ਪੁਰੀ : ਜਗਨਨਾਥ ਪੁਰੀ ਦੀ ਰੱਥ ਯਾਤਰਾ ਸ਼ੁਰੂ ਹੋ ਗਈ ਹੈ, ਜਿਸ ਵਿਚ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਸ਼ਿਰਕਤ ਕੀਤੀ ਗਈ।
ਉਨ੍ਹਾ ਕਿਹਾਭਗਵਾਨ ਜਗਨਨਾਥ ਦੀ ਵਿਸ਼ਵ-ਪ੍ਰਸਿੱਧ ਰੱਥ ਯਾਤਰਾ ਦੇ ਮੌਕੇ ’ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦੀ ਹਾਂ। ਮਹਾਪ੍ਰਭੂ ਸ੍ਰੀ ਜਗਨਨਾਥ ਨੂੰ ਸਾਰਿਆਂ ਦੀ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦੀ ਹਾਂ।

LEAVE A REPLY

Please enter your comment!
Please enter your name here