ਪਿੰਜੌਰ : ਇੱਥੋਂ ਨੇੜੇ ਪਿੰਡ ਨੌਲਟਾ ’ਚ ਸੋਮਵਾਰ ਹਰਿਆਣਾ ਰੋਡਵੇਜ਼ ਦੀ ਮਿੰਨੀ ਬੱਸ ਪਲਟਣ ਨਾਲ ਕਰੀਬ 50 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ’ਚ 40 ਤੋਂ ਵੱਧ ਸਕੂਲੀ ਬੱਚੇ ਹਨ। ਇੱਕ ਮਹਿਲਾ ਦੀ ਹਾਲਤ ਨਾਜ਼ੁਕ ਦੱਸੀ ਗਈ ਹੈ। ਦੇਖਣ ਵਾਲਿਆਂ ਮੁਤਾਬਕ ਡਰਾਈਵਰ ਬੱਸ ਤੇਜ਼ ਚਲਾ ਰਿਹਾ ਸੀ। ਬੱਸ ’ਚ ਸਵਾਰੀਆਂ ਦੀ ਗਿਣਤੀ ਵੀ ਵੱਧ ਸੀ ਅਤੇ ਸੜਕ ਦੀ ਹਾਲਤ ਵੀ ਮਾੜੀ ਹੈ। ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਕੰਡਕਟਰ ਜ਼ਖਮੀ ਹੋਣ ਕਾਰਨ ਪੰਚਕੂਲਾ ਦੇ ਸੈਕਟਰ 6 ਸਥਿਤ ਹਸਪਤਾਲ ’ਚ ਦਾਖਲ ਹੈ।