21.6 C
Jalandhar
Friday, April 19, 2024
spot_img

ਅਚਿੰਤਾ ਨੇ ਜਿੱਤਿਆ ਸੋਨ ਤਮਗਾ

ਬਰਮਿੰਘਮ : ਅਚਿੰਤਾ ਸ਼ੇਉਲੀ ਨੇ ਰਾਸ਼ਟਰਮੰਡਲ ਖੇਡਾਂ ‘ਚ ਵੇਟ ਲਿਫਟਿੰਗ ਵਿਚ ਭਾਰਤ ਦੀ ਸੁਨਹਿਰੀ ਮੁਹਿੰਮ ਜਾਰੀ ਰੱਖਦਿਆਂ ਸੋਮਵਾਰ ਪੁਰਸ਼ਾਂ ਦੇ 73 ਕਿਲੋ ਵਰਗ ‘ਚ ਨਵੇਂ ਰਿਕਾਰਡ ਨਾਲ ਤੀਜਾ ਸੋਨ ਤਮਗਾ ਜਿੱਤਿਆ | ਇਸ ਤੋਂ ਪਹਿਲਾਂ ਟੋਕੀਓ ਓਲੰਪਿਕ ਦੀ ਚਾਂਦੀ ਦਾ ਤਮਗਾ ਜੇਤੂ ਮੀਰਾਬਾਈ ਚਾਨੰੂ ਅਤੇ ਜੇਰੇਮੀ ਲਾਲਰਿਨਨੁੰਗਾ ਨੇ ਵੇਟ ਲਿਫਟਿੰਗ ‘ਚ ਸੋਨ ਤਮਗੇ ਦਿਵਾਏ ਸਨ | ਪੱਛਮੀ ਬੰਗਾਲ ਦੇ 21 ਸਾਲਾ ਸ਼ੇਉਲੀ ਨੇ ਸਨੈਚ ਵਿਚ 143 ਕਿਲੋਗ੍ਰਾਮ ਵਜ਼ਨ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਵਿਚ ਨਵਾਂ ਰਿਕਾਰਡ ਬਣਾਇਆ | ਉਸ ਨੇ ਕਲੀਨ ਐਂਡ ਜਰਕ ਵਿਚ 170 ਕਿਲੋਗ੍ਰਾਮ ਸਮੇਤ ਕੁਲ 313 ਕਿਲੋ ਵਜ਼ਨ ਚੁੱਕ ਕੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਆਪਣੇ ਨਾਂਅ ਕੀਤਾ | ਮਲੇਸ਼ੀਆ ਦੇ ਹਦਾਇਤ ਮੁਹੰਮਦ ਨੇ ਚਾਂਦੀ ਅਤੇ ਕੈਨੇਡਾ ਦੇ ਸ਼ਾਦ ਡਾਰਸਿਗਨੀ ਨੇ ਕਾਂਸੀ ਦਾ ਤਮਗਾ ਜਿੱਤਿਆ | ਉਨ੍ਹਾਂ ਕ੍ਰਮਵਾਰ 303 ਅਤੇ 298 ਕਿਲੋਗ੍ਰਾਮ ਵਜ਼ਨ ਚੁੱਕਿਆ | ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਚਿੰਤਾ ਨੂੰ ਵਧਾਈ ਦਿੱਤੀ ਹੈ |

Related Articles

LEAVE A REPLY

Please enter your comment!
Please enter your name here

Latest Articles