ਅਮਰੀਕੀ ਸ਼ਹਿਰ ’ਚ ਗੋਲੀਬਾਰੀ ਨਾਲ 7 ਮਰੇ

0
211

ਵਾਸ਼ਿੰਗਟਨ : ਸ਼ਨੀਵਾਰ ਸ਼ਾਮ ਡੋਨਾਲਡ ਟਰੰਪ ਦੀ ਰੈਲੀ ’ਚ ਗੋਲੀਬਾਰੀ ਤੋਂ ਬਾਅਦ ਦੇਰ ਰਾਤ ਅਮਰੀਕਾ ਦੇ ਬਰਮਿੰਘਮ ਦੇ ਇੱਕ ਨਾਈਟ ਕਲੱਬ ’ਚ ਗੋਲੀਬਾਰੀ ’ਚ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਗੋਲੀਬਾਰੀ ਦੇ ਇੱਕ ਹੋਰ ਮਾਮਲੇ ’ਚ ਇੱਕ ਬੱਚੇ ਸਮੇਤ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ।
ਪੁਲਸ ਨੂੰ ਨਾਈਟ ਕਲੱਬ ਦੇ ਨੇੜੇ ਫੁੱਟਪਾਥ ’ਤੇ ਇੱਕ ਆਦਮੀ ਅਤੇ ਕਲੱਬ ਦੇ ਅੰਦਰ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ। ਕਰੀਬ ਨੌਂ ਲੋਕ ਬਰਮਿੰਘਮ ਦੇ ਹਸਪਤਾਲ ’ਚ ਦਾਖਲ ਕਰਾਏ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਨੇ ਸੜਕ ਤੋਂ ਨਾਈਟ ਕਲੱਬ ਵੱਲ ਗੋਲੀਆਂ ਚਲਾਈਆਂ।
ਦੂਜੀ ਘਟਨਾ ’ਚ ਬਰਮਿੰਘਮ ’ਚ ਇੰਡੀਅਨ ਸਮਰ ਡਰਾਈਵ ਦੇ 1700 ਬਲਾਕ ’ਚ ਬੱਚੇ ਸਣੇ ਤਿੰਨ ਲੋਕਾਂ ਦੀਆਂ ਲਾਸ਼ਾਂ ਕਾਰ ਵਿਚੋਂ ਮਿਲੀਆਂ। ਸਾਰਿਆਂ ਦੀ ਗੋਲੀ ਲੱਗਣ ਕਾਰਨ ਮੌਤ ਹੋਈ।
ਹਸਪਤਾਲ ’ਚ ਮਾਰ ਗਏ
ਨਵੀਂ ਦਿੱਲੀ : ਇਥੇ ਜੀ ਟੀ ਬੀ ਹਸਪਤਾਲ ’ਚ ਐਤਵਾਰ ਬਾਅਦ ਦੁਪਹਿਰ ਚਾਰ ਵਜੇ ਤਿੰਨ ਬਦਮਾਸ਼ਾਂ ਨੇ ਇੱਕ ਮਰੀਜ਼ ਨੂੰ ਗੋਲ਼ੀ ਮਾਰ ਕੇ ਮਾਰ ਦਿੱਤਾ। ਖਜੂਰੀ ਇਲਾਕੇ ਦਾ ਰਿਆਸਉੁਦੀਨ (32) ਕੁਝ ਹਫਤਿਆਂ ਤੋਂ ਦਾਖਲ ਸੀ।

LEAVE A REPLY

Please enter your comment!
Please enter your name here