ਈ ਡੀ ਦੇ ਢਾਈ ਦਰਜਨ ਅਧਿਕਾਰੀਆਂ ਦੀ ਤਾਇਨਾਤੀ

0
185

ਨਵੀਂ ਦਿੱਲੀ : ਈ ਡੀ ਨੇ ਦੋ ਦਰਜਨ ਤੋਂ ਵੱਧ ਨਵੇਂ ਭਰਤੀ ਅਤੇ ਹੁਣੇ ਜਿਹੇ ਤਰੱਕੀ ਹਾਸਲ ਕਰਨ ਵਾਲੇ ਅਧਿਕਾਰੀਆਂ ਨੂੰ ਦੇਸ਼ ’ਚ ਵੱਖ-ਵੱਖ ਅਹੁਦਿਆਂ ’ਤੇ ਤਾਇਨਾਤ ਕੀਤਾ ਹੈ। ਜਾਂਚ ਏਜੰਸੀ ਵੱਲੋਂ ਪਿਛਲੇ ਹਫਤੇ ਅਸਿਸਟੈਂਟ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਜਾਇੰਟ ਡਾਇਰੈਕਟਰ ਰੈਂਕ ’ਤੇ 29 ਅਫਸਰਾਂ ਦੀ ਤਾਇਨਾਤੀ ਕੀਤੀ ਗਈ ਹੈ। ਇਨ੍ਹਾਂ ’ਚ ਈ ਡੀ ਕਾਡਰ ਦੇ 9 ਅਧਿਕਾਰੀਆਂ ਦੀ ਤਾਇਨਾਤੀ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਕੇਂਦਰੀ ਵਿੱਤ ਮੰਤਰਾਲੇ ਨੇ ਹੁਣੇ ਜਿਹੇ ਤਰੱਕੀ ਦਿੱਤੀ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਈ ਡੀ ’ਚੋਂ ਹੀ ਕਈ ਅਫਸਰਾਂ ਨੂੰ ਤਰੱਕੀ ਦੇ ਕੇ ਜਾਇੰਟ ਡਾਇਰੈਕਟਰ ਪੱਧਰ ਦਾ ਰੈਂਕ ਦਿੱਤਾ ਗਿਆ ਹੈ। ਕਾਡਰ ਅਫਸਰਾਂ ਨੂੰ ਈ ਡੀ ਦੇ ਭੁਬਨੇਸ਼ਵਰ, ਰਾਏਪੁਰ, ਭੋਪਾਲ, ਚੇਨਈ, ਗੁਹਾਟੀ ਅਤੇ ਦਿੱਲੀ ਸਥਿਤ ਦਫਤਰਾਂ ’ਚ ਜਾਇੰਟ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਹੈ।

LEAVE A REPLY

Please enter your comment!
Please enter your name here