ਅੰਮਿ੍ਰਤਸਰ : ਮੋਬਾਇਲ ਕਾਰੋਬਾਰੀ ਤੋਂ 6 ਲੱਖ ਰੁਪਏ ਦੀ ਫਿਰੌਤੀ ਲੈਣ ਦੇ ਦੋਸ਼ ਵਿਚ ਸਿਵਲ ਲਾਈਨ ਥਾਣੇ ਦੀ ਪੁਲਸ ਨੇ ਮਰਹੂਮ ਹਿੰਦੂ ਨੇਤਾ ਸੁਧੀਰ ਸੂਰੀ ਦੇ ਦੋ ਬੇਟਿਆਂ ਮਾਣਕ ਸੂਰੀ ਅਤੇ ਪਾਰਸ ਸੂਰੀ ਨੂੰ ਗਿ੍ਰਫਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਦੋਹਾਂ ਨੇ 26 ਜੂਨ ਨੂੰ ਕਮਲ ਕਾਂਤ, ਜੋ ਕਿ ਦੀਪ ਕੰਪਲੈਕਸ ’ਚ ਆਨਲਾਈਨ ਮੋਬਾਇਲ ਖਰੀਦਣ ਤੇ ਵੇਚਣ ਦਾ ਕਾਰੋਬਾਰ ਕਰਦਾ ਹੈ, ਤੋਂ 6 ਲੱਖ ਰੁਪਏ ਲੈਣ ਤੋਂ ਬਾਅਦ ਉਸ ਨੂੰ 15 ਲੱਖ ਰੁਪਏ ਦੀ ਰਸੀਦ ਕੱਟ ਕੇ ਦਿੱਤੀ ਤੇ ਕਿਹਾ ਕਿ ਇਹ ਸ਼ਿਵ ਸੈਨਾ ਲਈ ਡੋਨੇਸ਼ਨ ਹੈ।ਕਮਲਕਾਂਤ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਪਾਰਸ ਸੂਰੀ ਅਤੇ ਮਾਣਕ ਸੂਰੀ ਨੂੰ ਗਿ੍ਰਫਤਾਰ ਕਰ ਲਿਆ ਹੈ ਤੇ ਇਨ੍ਹਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਅਤੇ ਗੁਰਮੀਤ ਸਿੰਘ ਉਤੇ ਮਾਮਲਾ ਵੀ ਦਰਜ ਕੀਤਾ ਹੈ। ਦੋਵਾਂ ਦੀ ਪੁਲਸ ਸੁਰੱਖਿਆ ਵੀ ਵਾਪਸ ਲੈ ਲਈ ਜਾਵੇਗੀ।
ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਸ਼ਿਵ ਸੈਨਾ ’ਚ ਮਾਣਕ ਸੂਰੀ ਅਤੇ ਪਾਰਸ ਸੂਰੀ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ।





