ਸਪੇਨ ਦੀ ਰਿਕਾਰਡ ਜਿੱਤ

0
204

ਬਰਲਿਨ : ਸਪੇਨ ਨੇ ਬਰਲਿਨ ਦੇ ਓਲੰਪੀਆ ਸਟੇਡੀਅਮ ’ਚ ਐਤਵਾਰ ਦੇਰ ਰਾਤ ਖੇਡੇ ਗਏ ਫਾਈਨਲ ਵਿਚ ਇੰਗਲੈਂਡ ਨੂੰ 2-1 ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਯੂਰੋ ਕੱਪ ਫੁੱਟਬਾਲ ਖਿਤਾਬ ਜਿੱਤ ਲਿਆ। ਇਸ ਨਾਲ ਸਪੇਨ ਸਭ ਤੋਂ ਵੱਧ ਚਾਰ ਵਾਰ ਯੂਰੋ ਕੱਪ ਦਾ ਖਿਤਾਬ ਜਿੱਤਣ ਵਾਲਾ ਬਣ ਗਿਆ। ਸਪੇਨ ਲਈ ਨਿਕੋ ਵਿਲੀਅਮਜ਼ (47ਵੇਂ ਮਿੰਟ) ਅਤੇ ਬਦਲਵੇਂ ਖਿਡਾਰੀ ਮਿਕੇਲ ਓਅਰਜਾਬਲ (86ਵੇਂ ਮਿੰਟ) ਨੇ ਗੋਲ ਕੀਤੇ। ਇੰਗਲੈਂਡ ਲਈ ਇਕਮਾਤਰ ਗੋਲ ਕੋਲ ਪਾਮਰ (73ਵੇਂ ਮਿੰਟ) ਨੇ ਕੀਤਾ। ਯੂਰੋ ਕੱਪ ਫਾਈਨਲ ਵਿੱਚ ਇੰਗਲੈਂਡ ਦੀ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ 2020 ’ਚ ਯੂਰੋ ਕੱਪ ਦੇ ਫਾਈਨਲ ਵਿਚ ਇੰਗਲੈਂਡ ਨੂੰ ਇਟਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

LEAVE A REPLY

Please enter your comment!
Please enter your name here