ਮਿਆਮੀ ਗਾਰਡਨ (ਅਮਰੀਕਾ) : ਅਰਜਨਟੀਨਾ ਨੇ ਐਤਵਾਰ ਰਾਤ ਲੌਟਾਰੋ ਮਾਰਟੀਨੇਜ਼ ਦੇ 112ਵੇਂ ਮਿੰਟ ਦੇ ਗੋਲ ਸਦਕਾ ਕੋਲੰਬੀਆ ਨੂੰ 1-0 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਕੋਪਾ ਅਮਰੀਕਾ ਕੱਪ ਜਿੱਤ ਲਿਆ। ਮੈਚ ਦੌਰਾਨ ਲਿਓਨਲ ਮੈਸੀ ਦੂਜੇ ਹਾਫ ’ਚ ਲੱਤ ’ਚ ਸੱਟ ਲੱਗਣ ਤੋਂ ਬਾਅਦ ਜ਼ਖਮੀ ਹੋ ਗਿਆ ਸੀ। ਮੈਚ ਹਾਰਡ ਰੌਕ ਸਟੇਡੀਅਮ ’ਚ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਮੈਚ ਵਿਚ ਵਿਘਨ ਪੈਣ ਕਾਰਨ ਸਵਾ ਘੰਟਾ ਦੇਰੀ ਨਾਲ ਸ਼ੁਰੂ ਹੋਇਆ। ਅਰਜਨਟੀਨਾ ਨੇ 2021 ਕੋਪਾ ਅਮਰੀਕਾ ਅਤੇ 2022 ਵਿਸ਼ਵ ਕੱਪ ਤੋਂ ਬਾਅਦ ਆਪਣਾ ਤੀਜਾ ਵੱਡਾ ਖਿਤਾਬ ਜਿੱਤਿਆ ਹੈ।





