ਪੇਪਰ ਲੀਕ ਮਾਮਲੇ ’ਚ ਦੋ ਹੋਰ ਗਿ੍ਰਫਤਾਰ

0
132

ਨਵੀਂ ਦਿੱਲੀ : ਸੀ ਬੀ ਆਈ ਨੇ ਨੀਟ-ਯੂ ਜੀ ਪੇਪਰ ਲੀਕ ਮਾਮਲੇ ’ਚ ਮੁੱਖ ਮੁਲਜਮ ਸਣੇ ਦੋ ਹੋਰਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨ੍ਹਾਂ ਨੇ ਕਥਿਤ ਤੌਰ ’ਤੇ ਨੈਸ਼ਨਲ ਟੈਸਟਿੰਗ ਏਜੰਸੀ ਤੋਂ ਪੇਪਰ ਚੋਰੀ ਕੀਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋ ਗਿ੍ਰਫਤਾਰੀਆਂ ਨਾਲ ਮੈਡੀਕਲ ਦਾਖਲਾ ਪ੍ਰੀਖਿਆ ਲੀਕ ਹੋਣ, ਨਕਲ ਅਤੇ ਹੋਰ ਬੇਨੇਮੀਆਂ ਨਾਲ ਸੰਬੰਧਤ ਮਾਮਲਿਆਂ ’ਚ ਗਿ੍ਰਫਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਹੁਣ 14 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਨੇ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਜਮਸ਼ੇਦਪੁਰ ਤੋਂ 2017 ਬੈਚ ਦੇ ਸਿਵਲ ਇੰਜਨੀਅਰ ਪੰਕਜ ਕੁਮਾਰ ਉਰਫ ਆਦਿਤਿਆ ਨੂੰ ਗਿ੍ਰਫਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ ’ਤੇ ਹਜ਼ਾਰੀਬਾਗ ਸਥਿਤ ਐਨ ਟੀ ਏ ਟਰੰਕ ਤੋਂ ਪੇਪਰ ਚੋਰੀ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਬੋਕਾਰੋ ਦੇ ਰਹਿਣ ਵਾਲੇ ਕੁਮਾਰ ਨੂੰ ਪਟਨਾ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਸੀ ਬੀ ਆਈ ਨੇ ਇੱਕ ਹੋਰ ਮੁਲਜ਼ਮ ਰਾਜੂ ਸਿੰਘ ਨੂੰ ਵੀ ਗਿ੍ਰਫਤਾਰ ਕੀਤਾ ਹੈ, ਜਿਸ ਨੇ ਕਥਿਤ ਤੌਰ ’ਤੇ ਕਾਗਜ਼ ਚੋਰੀ ਕਰਨ ਅਤੇ ਉਨ੍ਹਾਂ ਨੂੰ ਗਰੋਹ ਦੇ ਹੋਰ ਮੈਂਬਰਾਂ ਤੱਕ ਪਹੁੰਚਾਉਣ ’ਚ ਕੁਮਾਰ ਦੀ ਮਦਦ ਕੀਤੀ ਸੀ। ਰਾਜੂ ਸਿੰਘ ਨੂੰ ਹਜ਼ਾਰੀਬਾਗ ਤੋਂ ਗਿ੍ਰਫਤਾਰ ਕੀਤਾ ਗਿਆ।

LEAVE A REPLY

Please enter your comment!
Please enter your name here