ਟਰੰਪ ਦੀ ਕਨਵੈਨਸ਼ਨ ’ਚ ਅਰਦਾਸ

0
130

ਵਾਸ਼ਿੰਗਟਨ : ਸਿਵਲ ਰਾਈਟਸ ਅਟਾਰਨੀ ਅਤੇ ਰਿਪਬਲਿਕਨ ਪਾਰਟੀ ਦੀ ਆਗੂ ਹਰਮੀਤ ਕੌਰ ਢਿੱਲੋਂ ਨੇ ਮਿਲਵਾਕੀ ’ਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਮੌਜੂਦਗੀ ’ਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ’ਚ ‘ਅਰਦਾਸ’ ਕੀਤੀ। ਹਰਮੀਤ ਕੌਰ ਢਿੱਲੋਂ ਪਹਿਲਾਂ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੀ ਵਾਈਸ ਚੇਅਰ ਵਿਮੈਨ ਦੇ ਤੌਰ ’ਤੇ ਕੰਮ ਕਰ ਚੁੱਕੀ ਹੈ। ਉਸ ਨੇ ਕਿਹਾ ਕਿ ਉਸ ਨੂੰ ਅਰਦਾਸ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ, ਜੋ ਆਮ ਤੌਰ ’ਤੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਵੱਲੋਂ ਕਿਸੇ ਵੀ ਨਵੇਂ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੀਤੀ ਜਾਂਦੀ ਹੈ। ਇਹ ਪ੍ਰਮਾਤਮਾ ਦਾ ਧੰਨਵਾਦ ਕਰਨ ਅਤੇ ਸਾਰਿਆਂ ਲਈ ਨਿਮਰਤਾ, ਸੱਚਾਈ ਅਤੇ ਨਿਆਂ ਵਰਗੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ’ਚ ਮਦਦ ਕਰਨ ਦੀ ਮੰਗ ਕਰਨ ਲਈ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here