ਫਿਰਕੂ ਏਜੰਡਾ ਚਲਾ ਰਹੇ ਡੀ ਜੀ ਪੀ ਨੂੰ ਹਟਾਓ : ਮਹਿਬੂਬਾ ਮੁਫਤੀ

0
139

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਡੀ ਜੀ ਪੀ ਸ੍ਰੀ ਆਰ ਆਰ ਸਵੈਨ ਵੱਲੋਂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ’ਤੇ ਦਹਿਸ਼ਤਗਰਦਾਂ ਦੀ ਪੁਸ਼ਤਪਨਾਹੀ ਦਾ ਦੋਸ਼ ਲਾਉਣ ਦੇ ਇਕ ਦਿਨ ਬਾਅਦ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀ ਡੀ ਪੀ) ਦੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਦਹਿਸ਼ਤਗਰਦਾਂ ਦੇ ਵਧਦੇ ਹਮਲਿਆਂ ਦਰਮਿਆਨ ਉਨ੍ਹਾ ਦੀ ਬਰਤਰਫੀ ਦੀ ਮੰਗ ਕੀਤੀ ਹੈ। ਮਹਿਬੂਬਾ ਨੇ ਮੰਗਲਵਾਰ ਕਿਹਾਕੇਂਦਰੀ ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਨੂੰ ਜੰਮੂ-ਕਸ਼ਮੀਰ ਵਿਚ ਦਹਿਸ਼ਤਗਰਦਾਂ ਦੇ ਹਮਲਿਆਂ ਨਾਲ ਹੋ ਰਹੇ ਜਾਨੀ ਨੁਕਸਾਨ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਇਸ ਲਈ ਜਵਾਬਦੇਹੀ ਤੈਅ ਕਰਨੀ ਚਾਹੀਦੀ ਹੈ। ਵਰਤਮਾਨ ਡੀ ਜੀ ਪੀ ਦੀ ਤਾਇਨਾਤੀ ਤੋਂ ਬਾਅਦ ਸਭ ਤੋਂ ਵੱਧ ਜਾਨੀ ਨੁਕਸਾਨ ਹੋਇਆ ਹੈ। ਡੀ ਜੀ ਪੀ ਆਪਣੇ ਫਰਜ਼ ਨਿਭਾਉਣ ਦੀ ਥਾਂ ਸਿਆਸੀ ਕਾਰਜਾਂ ਵਿਚ ਲੱਗੇ ਹੋਏ ਹਨ, ਪੀ ਡੀ ਪੀ ਨੂੰ ਤੋੜਨ ਲੱਗੇ ਹੋਏ ਹਨ, ਲੋਕਾਂ ਤੇ ਪੱਤਰਕਾਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਸਾਨੂੰ ਡੀ ਜੀ ਪੀ ਦੀ ਲੋੜ ਹੈ, ਫਿਕਸਰ ਦੀ ਨਹੀਂ। ਪਹਿਲਾਂ ਵੀ ਹੋਰਨਾਂ ਰਾਜਾਂ ਤੋਂ ਡੀ ਜੀ ਪੀ ਆਏ ਅਤੇ ਉਨ੍ਹਾਂ ਫਿਰਕੂ ਪੱਖਪਾਤ ਤੋਂ ਬਿਨਾਂ ਚੰਗਾ ਕੰਮ ਕੀਤਾ।
ਸਵੈਨ ਨੇ ਕਿਹਾ ਸੀ ਕਿ ਮੁੱਖ ਧਾਰਾ ਦੀਆਂ ਸਿਆਸੀ ਪਾਰਟੀਆਂ ਦੇ ਆਗੂ ਮਾਰੇ ਜਾਣ ਵਾਲੇ ਦਹਿਸ਼ਤਗਰਦਾਂ ਦੇ ਘਰਾਂ ਵਿਚ ਜਾਂਦੇ ਹਨ ਤੇ ਉਨ੍ਹਾਂ ਦੇ ਪਰਵਾਰਾਂ ਨਾਲ ਹਮਦਰਦੀ ਪ੍ਰਗਟਾਉਦੇ ਹਨ। ਪਾਕਿਸਤਾਨ ਨੇ ਵਾਦੀ ਦੀਆਂ ਇਲਾਕਾਈ ਪਾਰਟੀਆਂ ਦੀ ਮਦਦ ਨਾਲ ਦਹਿਸ਼ਤਗਰਦਾਂ ਦੀ ਆਮ ਲੋਕਾਂ ਵਿਚ ਘੁਸਪੈਠ ਕਰਵਾ ਦਿੱਤੀ ਹੈ।

LEAVE A REPLY

Please enter your comment!
Please enter your name here