ਅੱਤਵਾਦੀ ਹਨੇਰੇ ਦਾ ਲਾਭ ਲੈ ਕੇ ਭੱਜੇ

0
140

ਜੰਮੂ : ਡੋਡਾ ਜ਼ਿਲ੍ਹੇ ਦੇ ਇਕ ਜੰਗਲੀ ਇਲਾਕੇ ’ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਚਾਰ ਘੰਟੇ ਦੇ ਅੰਦਰ ਦੋ ਵਾਰ ਗੋਲੀਬਾਰੀ ਹੋਈ। ਅਧਿਕਾਰੀਆਂ ਨੇ ਬੁੱਧਵਾਰ ਦੱਸਿਆ ਕਿ ਗ੍ਰਾਮ ਸੁਰੱਖਿਆ ਗਾਰਡ (ਵੀ ਡੀ ਜੀ) ਨੇ ਵੀ ਪਿੰਡ ਦੇ ਬਾਹਰ ਸ਼ੱਕੀ ਗਤੀਵਿਧੀਆਂ ਦਿਸਣ ’ਤੇ ਗੋਲੀਆਂ ਚਲਾਈਆਂ। ਗੰਦੋਹ ਇਲਾਕੇ ’ਚ ਦੋ ਹੱਥਗੋਲੇ ਮਿਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ 10.50 ਵਜੇ ਦੇ ਕਰੀਬ ਕਲਾਂ ਭਾਟਾ ’ਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਤੋਂ ਬਾਅਦ ਦੇਸਾ ਜੰਗਲੀ ਇਲਾਕੇ ’ਚ ਜਾਰੀ ਅੱਤਵਾਦ ਵਿਰੋਧੀ ਮੁਹਿੰਮ ਦੌਰਾਨ ਦੇਰ ਰਾਤ 2 ਵਜੇ ਪੰਚਨ ਭਾਟਾ ਕੋਲ ਗੋਲੀਬਾਰੀ ਹੋਈ। ਇਸ ਤੋਂ ਪਹਿਲਾਂ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇੱਥੇ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ। ਅਧਿਕਾਰੀਆਂ ਮੁਤਾਬਕ ਗੋਲੀਬਾਰੀ ਦੀਆਂ ਦੋਵੇਂ ਘਟਨਾਵਾਂ ’ਚ ਕਿਸੇ ਦੇ ਜ਼ਖਮੀ ਹਣ ਦੀ ਖਬਰ ਨਹੀਂ। ਉਨ੍ਹਾਂ ਦੱਸਿਆ ਕਿ ਅੱਤਵਾਦੀ ਹਨੇਰੇ ਤੇ ਸੰਘਣੇ ਜੰਗਲਾਂ ਦਾ ਫਾਇਦਾ ਉਠਾ ਕੇ ਭੱਜ ਗਏ।

LEAVE A REPLY

Please enter your comment!
Please enter your name here