ਟੋਰਾਂਟੋ : ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿਚ ਲਗਾਤਾਰ ਪਏ ਮੀਂਹ ਨਾਲ ਆਏ ਹੜ੍ਹ ਕਾਰਨ ਮੁੱਖ ਹਾਈਵੇਅ ਅਤੇ ਰੋਡ ਬੰਦ ਕਰ ਦਿੱਤੇ ਗਏ। ਕਈ ਇਲਾਕਿਆਂ ਵਿਚ ਆਮ ਜਨਜੀਵਨ ਅਤੇ ਬਿਜਲੀ ਪ੍ਰਭਾਵਤ ਹੋਈ। ਓਨਟਾਰੀਓ ਝੀਲ ਦੇ ਨਾਲ ਲਗਦੇ ਰੋਡ ਲੇਕਸੋਰ ਬੁਲੇਵਾਰਡ ਦਾ ਕੁਝ ਹਿੱਸਾ ਪਾਣੀ ਨਾਲ ਭਰ ਗਿਆ ਅਤੇ ਬੰਦ ਹੋ ਗਿਆ। 100 ਮਿਲੀਮੀਟਰ (4 ਇੰਚ) ਮੀਂਹ ਪਿਆ, ਜੋ ਕਿ 1941 ਦੇ ਰਿਕਾਰਡ ਨੂੰ ਪਾਰ ਕਰ ਗਿਆ। ਟੋਰਾਂਟੋ ਹਾਈਡਰੋ ਦੇ ਅਨੁਸਾਰ, ਤੂਫਾਨ ਕਾਰਨ 167,000 ਤੋਂ ਵੱਧ ਘਰਾਂ ਦੀ ਬਿਜਲੀ ਬੰਦ ਹੋ ਗਈ।





