ਦੋ ਘੁਸਪੈਠੀਏ ਮਾਰੇ, ਡੋਡਾ ’ਚ ਫੌਜੀ ਟਿਕਾਣੇ ’ਤੇ ਹਮਲਾ

0
130

ਸ੍ਰੀਨਗਰ : ਫੌਜ ਨੇ ਕੁਪਵਾੜਾ ਦੇ ਕੇਰਨ ਸੈਕਟਰ ਵਿਚ ਕੰਟਰੋਲ ਰੇਖਾ ਤੋਂ ਘੁਸਪੈਠ ਕਰਦੇ ਦੋ ਦਹਿਸ਼ਤਗਰਦ ਮਾਰ ਦਿੱਤੇ। ਫੌਜ ਦੀ ਚਿਨਾਰ ਕੋਰ ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ। ਡੋਡਾ ਜ਼ਿਲ੍ਹੇ ਵਿਚ ਵੀਰਵਾਰ ਤੜਕੇ ਦਹਿਸ਼ਤਗਰਦਾਂ ਦੇ ਹਮਲੇ ਕਾਰਨ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਫੌਜ ਦੇ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਰਾਈਫਲਜ਼ ਤੇ ਪੁਲਸ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਕਾਸ਼ਤੀਗੜ੍ਹ ਇਲਾਕੇ ਦੇ ਜਦਨ ਬਾਟਾ ਵਿਚ ਸਕੂਲ ਵਿਚ ਆਰਜ਼ੀ ਸੁਰੱਖਿਆ ਟਿਕਾਣਾ ਬਣਾਇਆ ਗਿਆ ਸੀ, ਜਿਸ ’ਤੇ ਦਹਿਸ਼ਤਗਰਦਾਂ ਨੇ ਗੋਲੀਬਾਰੀ ਕੀਤੀ। ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਦਰਮਿਆਨ ਇਕ ਘੰਟਾ ਗੋਲੀਬਾਰੀ ਹੁੰਦੀ ਰਹੀ। ਮੌਕੇ ਤੋਂ ਫਰਾਰ ਹੋਏ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here