ਮੌਤ ’ਤੇ ਹੱਸਣ ਵਾਲਾ ਪੁਲਸ ਅਫਸਰ ਬਰਖਾਸਤ

0
127

ਨਿਊ ਯਾਰਕ : ਅਮਰੀਕਾ ’ਚ ਭਾਰਤੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਅਸੰਵੇਦਨਸ਼ੀਲ ਟਿੱਪਣੀ ਕਰਨ ਅਤੇ ਹੱਸਣ ਵਾਲੇ ਪੁਲਸ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਜਾਨਵੀ ਕੰੁਡਲਾ (23) ਨੂੰ ਸੜਕ ਪਾਰ ਕਰਨ ਮੌਕੇ ਪੁਲਸ ਦੀ ਕਾਰ ਨੇ ਟੱਕਰ ਮਾਰ ਦਿੱਤੀ ਸੀ। ਕਾਰ ਚਾਲਕ ਕੇਵਿਨ ਡੇਵ ਨਾਂਅ ਦਾ ਪੁਲਸ ਅਧਿਕਾਰੀ ਕਿਸੇ ਕੇਸ ਦੀ ਜਾਂਚ ਲਈ ਤੇਜ਼ੀ ਨਾਲ ਜਾ ਰਿਹਾ ਸੀ। ਟੱਕਰ ਤੋਂ ਬਾਅਦ ਜਾਨਵੀ 100 ਫੁੱਟ ਦੂਰ ਜਾ ਡਿੱਗੀ ਸੀ।
ਸਿਆਟਲ ਪੁਲਸ ਵਿਭਾਗ ਵੱਲੋਂ ਕੀਤੀ ਜਾਂਚ ਵਿਚ ਪਾਇਆ ਗਿਆ ਕਿ ਟੱਕਰ ਮਾਰਨ ਤੋਂ ਬਾਅਦ ਪੁਲਸ ਅਧਿਕਾਰੀ ਨੇ ਅਸੰਵੇਦਨਸ਼ੀਲ ਟਿੱਪਣੀਆਂ ਕੀਤੀਆਂ ਅਤੇ ਚਾਰ ਸਕਿੰਟ ਤੱਕ ਹੱਸਿਆ। ਅਧਿਕਾਰੀ ਦੇ ਇਸ ਰਵੱਈਏ ਨੇ ਪੂਰੇ ਪੁਲਸ ਵਿਭਾਗ ਅਤੇ ਪੇਸ਼ੇ ਨੂੰ ਸ਼ਰਮਸਾਰ ਕੀਤਾ ਹੈ। ਵਿਭਾਗ ਨੇ ਕਿਹਾ ਕਿ ਇਸ ਅਧਿਕਾਰੀ ਦਾ ਪੁਲਸ ਬਲ ਵਿਚ ਬਣੇ ਰਹਿਣਾ ਵਿਭਾਗ ਲਈ ਅਪਮਾਨਜਨਕ ਹੋਵੇਗਾ।

LEAVE A REPLY

Please enter your comment!
Please enter your name here