ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਤੇ ਕੰਟੀਨਿਊਸ਼ਨ ਲਈ ਸ਼ਡਿਊਲ ਜਾਰੀ

0
215

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਤ ਸਮੂਹ ਸਕੂਲ ਮੁਖੀਆਂ ਨੂੰ ਸੂਚਿਤ ਕੀਤਾ ਗਿਆ ਕਿ ਸੈਸ਼ਨ 2024-25 ਲਈ ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਲਈ ਆਨ-ਲਾਈਨ ਪੋਰਟਲ ਪੰਜਵੀਂ ਅਤੇ ਅੱਠਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ 18 ਜੁਲਾਈ ਤੋਂ 18 ਸਤੰਬਰ ਤੱਕ ਬਿਨ੍ਹਾਂ ਲੇਟ ਫੀਸ, 19 ਸਤੰਬਰ ਤੋਂ 16 ਅਕਤੂਬਰ ਤੱਕ 500/-ਰੁ: ਪ੍ਰਤੀ ਵਿਦਿਅਰਥੀ ਲੇਟ ਫੀਸ ਨਾਲ ਅਤੇ 17 ਅਕਤੂਬਰ ਤੋਂ 11 ਨਵੰਬਰ ਤੱਕ 1500/-ਰੁਪਏ ਪ੍ਰਤੀ ਵਿਦਿਅਰਥੀ ਲੇਟ ਫੀਸ ਨਾਲ ਸ਼ਡਿਊਲ ਨਿਰਧਾਰਿਤ ਕੀਤਾ ਗਿਆ ਹੈ।
ਨੌਵੀਂ ਅਤੇ ਗਿਆਰਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਵੀ ਮਿਤੀ 26 ਜੂਨ ਤੋਂ ਆਨ-ਲਾਈਨ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਲਈ ਪੋਰਟਲ ਚਾਲੂ ਕੀਤਾ ਹੋਇਆ ਹੈ, ਜਿਸ ਦੀ ਨਿਰਧਾਰਿਤ ਸ਼ਡਿਊਲ ਅਨੁਸਾਰ ਆਫ-ਲਾਈਨ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 16 ਅਗਸਤ ਅਤੇ ਆਨ-ਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 21 ਅਗਸਤ ਨਿਸਚਿਤ ਕੀਤੀ ਗਈ ਹੈ। ਇਸੇ ਤਰ੍ਹਾਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਵੀ ਮਿਤੀ 04 ਜੁਲਾਈ ਤੋਂ ਆਨ-ਲਾਈਨ ਰਜਿਸਟ੍ਰੇਸ਼ਨ/ ਕੰਟੀਨਿਊਸ਼ਨ ਲਈ ਪੋਰਟਲ ਚਾਲੂ ਕੀਤਾ ਹੋਇਆ ਹੈ, ਜਿਸ ਦੀ ਨਿਰਧਾਰਿਤ ਸ਼ਡਿਊਲ ਅਨੁਸਾਰ ਆਫ-ਲਾਈਨ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 23 ਅਗਸਤ ਅਤੇ ਆਨ-ਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 28 ਅਗਸਤ ਨਿਸਚਿਤ ਕੀਤੀ ਗਈ ਹੈ।
ਰਜਿਸਟ੍ਰੇਸ਼ਨ/ਕੰਟੀਨਿਊਸ਼ਨ ਕਰਨ ਲਈ ਬੋਰਡ ਵੱਲੋਂ ਨਿਰਧਾਰਿਤ/ ਜਾਰੀ ਕੀਤੇ ਗਏ ਸ਼ਡਿਊਲ (ਸਮਾਂ-ਸਾਰਣੀ) ਵਿੱਚ-ਵਿੱਚ ਹੀ ਬਣਦੀ ਫੀਸ ਨਾਲ ਹੀ ਇਹ ਕੰਮ ਮੁਕੰਮਲ ਕਰਵਾਇਆ ਜਾਣਾ ਅਤਿ ਜ਼ਰੂਰੀ ਹੈ, ਕਿਉਕਿ ਨਿਰਧਾਰਿਤ ਸ਼ਡਿਊਲ ਅਧੀਨ ਦਿੱਤੇ ਗਏ ਸਮੇਂ ਤੋਂ ਬਾਅਦ ਹੋਰ ਸਮੇਂ ਵਿੱਚ ਵਾਧਾ ਨਹੀ ਕੀਤਾ ਜਾਵੇਗਾ ਅਤੇ ਬਿਨ੍ਹਾਂ ਲੇਟ ਫੀਸ ਸਮਾਂ ਲੰਘਣ ਉਪਰੰਤ ਜੇਕਰ ਕਿਸੇ ਸਕੂਲ ਮੁਖੀ ਵੱਲੋਂ ਜੁਰਮਾਨਾ ਮੁਆਫੀ ਲਈ ਪ੍ਰਤੀ-ਬੇਨਤੀ ਕੀਤੀ ਜਾਂਦੀ ਹੈ, ਤਾਂ ਉਹ ਕਿਸੇ ਵੀ ਹਾਲਾਤ/ਕਾਰਨ ਦੇ ਜੁਰਮਾਨਾ ਮੁਆਫੀ ਲਈ ਸਵੀਕਾਰਨ ਯੋਗ ਨਹੀ ਹੋਵੇਗੀ।

LEAVE A REPLY

Please enter your comment!
Please enter your name here